Punjab
ਵਿਕਟੋਰੀਆ ਫ਼ੂਡਜ਼ ਰਾਈਸ ਮਿੱਲ ‘ਚੋਂ ਪੌਣੇ ਦੋ ਕਰੋੜ ਰੁਪਏ ਦਾ ਝੋਨਾ ਅਣ- ਅਧਿਕਾਰਤ ਤੌਰ ਤੇ ਕੀਤਾ ਬਰਾਮਦ
18 ਨਵੰਬਰ 2023: ਫਰੀਦਕੋਟ ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੇ ਅਰਪਿੰਦਰ ਸਿੰਘ ਬਰਾਂਚ ਇੰਚਾਰਜ ਮਾਰਕਫੈੱਡ ਕੋਟਕਪੁਰਾ ਦੀ ਸ਼ਿਕਾਇਤ ਦੇ ਆਧਾਰ ‘ਤੇ ਸਥਾਨਕ ਦੇਵੀ ਵਾਲਾ ਸੜਕ ‘ਤੇ ਸਥਿਤ ਵਿਕਟੋਰੀਆ ਫ਼ੂਡਜ਼ ਰਾਈਸ ਮਿੱਲ ‘ਚੋਂ ਪੌਣੇ ਦੋ ਕਰੋੜ ਰੁਪਏ ਦਾ ਝੋਨਾ (ਵੀਹ ਹਜ਼ਾਰ ਗੱਟੇ) ਅਣ- ਅਧਿਕਾਰਤ ਤੌਰ `ਤੇ ਸਟੋਰ ਕੀਤੇ ਹੋਏ ਬਰਾਮਦ ਕਰਨ ਦੇ ਨਾਲ ਨਾਲ ਓਥੇ ਖੜੇ ਝੋਨੇ ਦੇ ਭਰੇ ਇਕ ਟਰਾਲੇ ਨੂੰ ਵੀ ਕਬਜ਼ੇ `ਚ ਲੈ ਲਿਆ ਹੈ ਸ਼ਿਕਾਇਤਕਰਤਾ ਮੁਤਾਬਿਕ ਬਿਨ੍ਹਾਂ ਕਿਸੇ ਗੇਟ ਪਾਸ ਤੋਂ ਝੋਨੇ ਦਾ ਭਰਿਆ ਹੋਇਆ ਟਰਾਲਾ ਨੰਬਰ ਪੀ.ਬੀ.03 ਏ.ਏ5797 ਵਿਕਟੋਰੀਆ ਫੂਡਜ਼ ਰਾਈਸ ਮਿਲ ਦੇਵੀਵਾਲਾ ਰੋਡ ਕੋਟਕਪੂਰਾ ਵਿਖੇ ਖੜਾ ਪਾਇਆ ਗਿਆ ਪੁਲਿਸ ਨੇ ਅਮਨਦੀਪ ਗਰੋਵਰ ਏਐਫਐਸਓ ਕੋਟਕਪੂਰਾ ਇੰਸਪੈਕਟਰ ਪਨਗਰੇਨ ਸਮੇਤ ਸੈਲਰ ਮੁਲਾਜ਼ਮਾਂ ਮਨਿੰਦਰ ਸਿੰਘ ਅਤੇ ਬਲਰਾਮ ਗਰਗ ਦੀ ਹਾਜ਼ਰੀ ਚ ਉਕਤ ਸੈਲਰ ਦੀ ਪੜਤਾਲ ਕੀਤੀ ਤਾਂ ਸੈਲਰ ਵਿੱਚ ਕਰੀਬ 70 ਹਜਾਰ ਗੱਟੇ ਝੋਨੇ ਦੇ ਨੋਟ ਕੀਤੇ ਗਏ ਜਦ ਕਿ ਏਜੰਸੀ ਮਾਰਕ ਫਿਡ ਵੱਲੋਂ ਮਿਤੀ15/11/2023 ਤੱਕ ਸਿਰਫ 49,598 ਗੱਟੇ ਹੀ ਅਧਿਕਾਰਿਤ ਤੌਰ ਤੇ ਗੇਟ ਪਾਸ ਰਾਹੀਂ ਸਟੋਰ ਕਰਵਾਏ ਸਨ। ਇਸ ਦੌਰਾਨ ਸ਼ੈਲਰ ‘ਚ ਕਰੀਬ ਵੀਹ ਹਜ਼ਾਰ ਗੱਟੇ ਅਣ-ਅਧਿਕਾਰਤ ਤੌਰ ‘ਤੇ ਪਾਏ ਗਏ, ਪਰ ਮੌਕੇ ‘ਤੇ ਸ਼ੈਲਰ ਮਾਲਕ ਜਾਂ ਕੋਈ ਜ਼ਿੰਮੇਵਾਰ ਮੁਲਜ਼ਮ ਨਹੀਂ ਮਿਲਿਆ। ਇਸ ਸੰਬੰਧੀ S.P ਜਸਮੀਤ ਸਿੰਘ ਨੇ ਕਿਹਾ ਕਿ ਸ਼ਿਕਾਇਤਕਰਤਾ ਦੇ ਬਿਆਨ ਦੇ ਆਧਾਰ ‘ਤੇ ਵਿਕਟੋਰੀਆ ਫੂਡਜ਼ ਰਾਈਸ ਮਿਲ ਤੇ ਮੁਕਦਮਾ ਦਰਜ ਕੀਤਾ ਗਿਆ ਹੈ ਬਣਦੀ ਕਾਰਵਾਈ ਕੀਤੀ ਜਾਏਗੀ।