Connect with us

Corona Virus

ਅਮਰੀਕਾ ਵਿੱਚ ਰਹਿੰਦੇ ਕਪੂਰਥਲਾ ਭੁਲੱਥ ਦੇ ਬੁਜ਼ੁਰਗ ਜੋੜੇ ਦੀ ਕੋਰੋਨਾ ਕਾਰਨ ਮੌਤ

Published

on

ਅਮਰੀਕਾ, 19 ਅਪ੍ਰੈਲ : ਅਮਰੀਕਾ ਦੇ ਨਿਊਯੌਰਕ ਵਿੱਚ ਰਹਿੰਦੇ ਕਪੂਰਥਲਾ ਦੇ ਨੇੜਲੇ ਪਿੰਡ ਭੁਲੱਥ ਦੇ ਇਕ ਬੁਜ਼ੁਰਗ ਜੋੜੇ ਦੀ ਕੋਰੋਨਾ ਕਾਰਨ ਮੌਤ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇ ਨਿਊਯੌਰਕ ਵਿੱਚ ਕਾਫੀ ਸਮੇਂ ਤੋਂ ਰਹਿੰਦੇ ਸਨ। ਬੁਜ਼ੁਰਗ ਜੋੜਾ ਜਿਹਨਾਂ ਵਿੱਚੋਂ ਇਕ ਦੀ ਨਾਂ ਸਰਦਾਰਾ ਸਿੰਘ ਉਮਰ 75 ਸਾਲਾਂ ਸੀ ਅਤੇ ਦੂਸਰੇ ਦਾ ਨਾਂ ਸਤਵੰਤ ਕੌਰ ਉਮਰ 72 ਸਾਲਾਂ ਸੀ। ਇੱਥੇ ਦਸਣਯੋਗ ਗੱਲ ਇਹ ਹੈ ਕਿ ਇਹ ਦੋਵੇ ਬਿਮਾਰ ਚਲ ਰਹੇ ਸੀ ਜਿਸਦੇ ਚਲਦਿਆਂ ਇਹਨਾਂ ਨੂੰ ਨਿਊਯੌਰਕ ਦੇ ਇਕ ਹਸਪਤਾਲ ਵਿੱਚ ਦਾਖ਼ਿਲ ਵੀ ਕਰਵਾਇਆ ਗਿਆ ਸੀ , ਜਿਥੇ ਉਨ੍ਹਾਂ ਦੀ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਅਤੇ ਇਲਾਜ ਦੌਰਾਨ ਹੀ ਮੌਤ ਹੋ ਗਈ।