Punjab
ਭਾਰਤ-ਪਾਕਿਸਤਾਨ ਸਰਹੱਦ ਤੋਂ ਬਰਾਮਦ ਹੋਇਆ ਮੁੜ ਡਰੋਨ

11 ਦਸੰਬਰ 2023: ਪੰਜਾਬ ਪੁਲਿਸ ਦੇ ਸਰਚ ਆਪ੍ਰੇਸ਼ਨ ਦੌਰਾਨ ਭਾਰਤ-ਪਾਕਿਸਤਾਨ ਸਰਹੱਦ ਤੋਂ 2.7 ਕਿਲੋਮੀਟਰ ਦੂਰ ਕਾਰਜ਼ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਦਲੇਰੀ ਥਾਣਾ ਖਾਲੜਾ ਦੇ ਖੇਤਾਂ ਵਿੱਚੋਂ ਚੀਨ ਵਿੱਚ ਬਣਿਆ ਡਰੋਨ ਡੀਜੀ ਕਵਾਡਕਾਪਟਰ ਬਰਾਮਦ ਹੋਇਆ ਹੈ। ਬੀਐਸਐਫ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਬੀਐਸਐਫ ਵੱਲੋਂ ਤਸਕਰੀ ਦੇ ਸਮਾਨ ਨੂੰ ਬਰਾਮਦ ਕਰਨ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਪੁਲਸ ਇਸ ਮਾਮਲੇ ‘ਚ ਦੋਸ਼ੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।