Connect with us

Punjab

ਬਟਾਲਾ ‘ਚ ਕ੍ਰਿਸਚਨ ਭਾਈਚਾਰੇ ਵਲੋਂ ਕੱਢੀ ਗਈ ਸੋਭਾ ਯਾਤਰਾ

Published

on

18 ਦਸੰਬਰ 2203:  ਬਟਾਲਾ ਦੇ ਪ੍ਰੇਮ ਨਗਰ ਚਰਚ ਤੋਂ ਕ੍ਰਿਸਮਸ ਨੂੰ ਸਮਰਪਿਤ ਸੋਭਾ ਯਾਤਰਾ ਈਸਾਈ ਭਾਈਚਾਰੇ ਵਲੋਂ ਕੱਢੀ ਗਈ ਇਹ ਯਾਤਰਾ ਬਟਾਲਾ ਦੀ ਪਰਿਕਰਮਾ ਕਰਦੀ ਹੋਈ ਵਾਪਿਸ ਚਰਚ ਪ੍ਰੇਮ ਨਗਰ ਵਿਖੇ ਹੀ ਸਮਾਪਤ ਹੋਈ ਪ੍ਰਭੂ ਯਿਸੂ ਦੇ ਜੀਵਨ ਨਾਲ ਸੰਬੰਧਿਤ ਝਾਕੀਆਂ ਸੋਭਾ ਯਾਤਰਾ ਦੀ ਸੋਭਾ ਵਧਾ ਰਹੀਆਂ ਸਨ ਇਸ ਮੌਕੇ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਕਾਂਗਰਸ ਦੇ ਵਿਧਾਇਕ ਤ੍ਰਿਪਤ ਰਾਜਿੰਦਰ ਬਾਜਵਾ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਪਾਸਟਰ ਸਾਹਿਬਾਨ ਅਤੇ ਵਿਧਾਇਕ ਬਾਜਵਾ ਨੇ ਜਿਥੇ ਕੁਲ ਜਹਾਨ ਨੂੰ ਕ੍ਰਿਸਮਸ ਦੀਆਂ ਵਧਾਈਆਂ ਦਿੱਤੀਆਂ ਓਥੇ ਹੀ ਓਹਨਾਂ ਕਿਹਾ ਕਿ ਪ੍ਰਭੂ ਯਿਸੂ ਨੇ ਸ਼ਾਂਤੀ ਅਤੇ ਪ੍ਰੇਮ ਦਾ ਸੰਦੇਸ਼ ਦਿੱਤਾ ਸੀ ਤੇ ਸਾਨੂੰ ਸਭ ਨੂੰ ਵੀ ਯਿਸੂ ਦੇ ਦਿੱਤੇ ਸੰਦੇਸ਼ ਨੂੰ ਅਪਣਾਉਂਦੇ ਹੋਏ ਉਹਨਾਂ ਦੇ ਦਰਸਾਏ ਸਚਾਈ ਦੇ ਮਾਰਗ ਤੇ ਚਲਣਾ ਚਾਹੀਦਾ ਹੈ |