bettilt giriş
OLX 'ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਨਾਲ ਵੱਜਣ ਲੱਗੀ ਸੀ ਠੱਗੀ ! - World Punjabi TV
Connect with us

Punjab

OLX ‘ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਨਾਲ ਵੱਜਣ ਲੱਗੀ ਸੀ ਠੱਗੀ !

Published

on

ਸ਼ਾਤਿਰ ਠੱਗ ਨਵੇਂ-ਨਵੇਂ ਤਰੀਕਿਆਂ ਨਾਲ ਲੋਕਾਂ ਨੂੰ ਚੂਨਾ ਲਾ ਰਹੇ ਹਨ। ਕੁੱਝ ਅਜਿਹਾ ਹੀ ਮਾਮਲਾ ਹੁਣ ਪੰਜਾਬ ਦੇ ਬਟਾਲਾ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਹੁਣ ਪੰਜਾਬ ਪੁਲਿਸ ਦੇ ਮੁਲਾਜ਼ਮ ਨਾਲ ਠੱਗੀ ਵੱਜੀ ਹੈ। ਕੀ ਹੈ ਪੂਰਾ ਮਾਮਲਾ ਅਤੇ ਕਿਵੇਂ ਪੂਰਾ ਘਟਨਾ ਵਾਪਰੀ। ਇਸ ਬਾਰੇ ਪੂਰੇ ਵਿਸਥਾਰ ਨਾਲ ਦੱਸਿਆ ਗਿਆ ਹੈ।

ਦਰਅਸਲ ਟ੍ਰੈਫਿਕ ਪੁਲਸ ਮੁਲਾਜ਼ਮ ਸੁਖਦੇਵ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਇਕ ਕਾਰ ਉਤਰਾਖੰਡ ਨੰਬਰ ਦੀ ਵੇਖੀ, ਜਿਸਦਾ ਰੇਟ 45000 ਰੁਪਏ ਸੀ। ਉਨ੍ਹਾਂ ਦੱਸਿਆ ਕਿ ਤਸਵੀਰਾਂ ‘ਚ ਗੱਡੀ ਦੇ ਹਾਲਾਤ ਵਧੀਆ ਸੀ ਤਾਂ ਸੰਪਰਕ ਕੀਤਾ ਗਿਆ ਫਿਰ ਤਸਵੀਰਾਂ ਭੇਜਣ ਵਾਲੇ ਨੇ ਉਸ ਨੂੰ ਅਡਵਾਂਸ 2500 ਰੁਪਏ ਦੀ ਮੰਗ ਕੀਤੀ ਅਤੇ 2500 ਰੁਪਏ ਗੂਗਲ ਪੇ ਕੀਤੇ ਗਏ।

2500 ਰੁਪਏ ਤੋਂ ਬਾਅਦ ਉਸਨੇ 21, 000 ਰੁਪਏ ਦੀ ਮੰਗ ਕੀਤੀ ਕਿ ਗੱਡੀ ਦੇ ਕਾਗਜ਼ ਤੁਹਾਡੇ ਨਾਮ ‘ਤੇ ਬਣਨੇ ਹਨ, ਜਿਸ ਤੋਂ ਬਾਅਦ ਉਸਦੀ ਗੱਲਬਾਤ ਦੇ ਢੰਗ ਤੋਂ ਸ਼ੱਕ ਹੋਇਆ ਤਾਂ ਮੈਂ ਪੈਸੇ ਨਹੀਂ ਪਾਏ । ਲਗਾਤਾਰ ਉਸ ਠੱਗ ਵਲੋਂ ਨੰਬਰ ਬਦਲ ਬਦਲ ਕੇ ਵੀ ਫੋਨ ਕੀਤੇ ਗਏ। ਉਨ੍ਹਾਂ ਦੱਸਿਆ ਕਿ ਠੱਗ ਨੇ ਆਪਣੇ ਵ੍ਹਟਸਐਪ ‘ਤੇ ਫੋਟੋ ਸਰਹੱਦ ਉੱਤੇ ਰਾਖੀ ਕਰਦੇ ਫੌਜੀ ਜਵਾਨ ਦੀ ਲਾਈ ਹੋਈ ਸੀ ਤਾਂ ਜੋ ਫੋਨ ਕਰਨ ਵਾਲੇ ਨੂੰ ਲੱਗੇ ਕਿ ਉਹ ਫੌਜ ਵਿਚ ਹੀ ਨੌਕਰੀ ਕਰਦਾ ਹੈ। ਟ੍ਰੈਫਿਕ ਪੁਲਸ ਨੇ ਕਿਹਾ ਕਿ ਮੈਂ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਹਾਂ ਕਿ ਅਜਿਹੇ ਠੱਗਾਂ ਕੋਲੋ ਬਚੋ ਮੇਰੇ ਵਾਂਗ ਕਿਤੇ ਤੁਸੀਂ ਵੀ ਇਨ੍ਹਾਂ ਦੇ ਸ਼ਿਕਾਰ ਨਾ ਹੋ ਜਾਣਾ।

2