Punjab
ਮੋਹਾਲੀ ਦੇ ਖਰੜ ‘ਚ ED ਦੀ ਰੇਡ
ਮੋਹਾਲੀ ਦੇ ਖਰੜ ‘ਚ ED ਰੇਡ ਨੇ ਮਾਰੀ ਹੈ। ਇਹ ਰੇਡ ਖਰੜ ਦੇ ਵੈਸਟਰਨ ਟਾਵਰਜ਼ ‘ਚ ਪਈ ਹੈ। ਰੇਡ ਦੌਰਾਨ ਨੋਟਾਂ ਨਾਲ ਭਰਿਆ ਬੈਗ ਬਰਾਮਦ ਵੀ ਹੋਇਆ ਹੈ। ਜ਼ਮੀਨ ‘ਤੇ ਨੋਟਾਂ ਦੀਆਂ ਗੱਥੀਆਂ ਖਿਲਰੀ ਗਈਆਂ।
ਮੋਹਾਲੀ ਦੇ ਖਰੜ ਇਲਾਕੇ ‘ਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ED ਵੱਲੋਂ ਵੱਡੀ ਛਾਪੇਮਾਰੀ ਕੀਤੀ ਗਈ।
ਇਹ ਰੇਡ ਖਰੜ ਦੇ ਵੈਸਟਰਨ ਟਾਵਰਜ਼ ‘ਚ ਕੀਤੀ ਗਈ ਜਿੱਥੇ ED ਦੀ ਟੀਮ ਨੇ ਕਈ ਘੰਟਿਆਂ ਤੱਕ ਤਲਾਸ਼ੀ ਮੁਹਿੰਮ ਚਲਾਈ।
ਸੂਤਰਾਂ ਮੁਤਾਬਕ ਰੇਡ ਦੌਰਾਨ ਇੱਕ ਐਸਾ ਬੈਗ ਬਰਾਮਦ ਹੋਇਆ ਜੋ ਨੋਟਾਂ ਨਾਲ ਭਰਿਆ ਹੋਇਆ ਸੀ।
ਇਸ ਦੇ ਨਾਲ ਹੀ ਜ਼ਮੀਨ ‘ਤੇ ਵੀ ਨੋਟਾਂ ਦੀਆਂ ਗੱਥੀਆਂ ਖਿਲਰੀਆਂ ਹੋਈਆਂ ਨਜ਼ਰ ਆਈਆਂ ਜਿਸ ਦੀਆਂ ਤਸਵੀਰਾਂ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
