Punjab
ਹੁਣ ਸਰਕਾਰੀ ਸਕੂਲਾਂ ‘ਚ ਲਗਾਏ ਜਾ ਰਹੇ ਹਨ ਸੀਸੀਟੀਵੀ ਕੈਮਰੇ
7 ਜਨਵਰੀ 2024: ਪੰਜਾਬ ਸਰਕਾਰ ਵਲੋਂ ਸਰਕਾਰੀ ਐਲੀਮੈਂਟਰੀ ਅਤੇ ਸੈਕੰਡਰੀ ਸਕੂਲਾਂ ਨੂੰ ਨਿਜੀ ਸਕੂਲਾਂ ਦੇ ਮੁਕਾਬਲੇ ਸਮਾਰਟ ਸਕੂਲ ਬਣਾਉਣ ਦੀ ਕਵਾਇਤ ਚੱਲ ਰਹੀ ਹੈ ਅਤੇ ਇਸੇ ਦੇ ਚਲਦੇ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਚ ਇਕ ਵਿਸ਼ੇਸ ਸਰਵੇ ਕਰ ਸਾਰੇ ਸਕੂਲਾਂ ਚ ਸੀਸੀਟੀਵੀ ਕੈਮਰੇ ਸਥਾਪਿਤ ਕਰਨ ਦਾ ਫੈਸਲਾ ਲਿਆ ਗਿਆ ਹੈ| ਇਹ ਕੈਮਰੇ ਲਗਵਾਉਣ ਦਾ ਮਕਸਦ ਹੈ ਕਿ ਸਕੂਲਾਂ ਚ ਪੜਨ ਵਾਲੇ ਵਿਦਿਆਰਥੀਆਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ ਉਥੇ ਹੀ ਸਕੂਲ ਸਟਾਫ ਤੇ ਵੀ ਨਿਗਰਾਨੀ ਰੱਖੀ ਜਾਵੇ ਅਤੇ ਪੰਜਾਬ ਦੇ ਕਈ ਸਕੂਲਾਂ ਚ ਕੈਮਰੇ ਲਗਾਏ ਜਾ ਚੁਕੇ ਹਨ ਅਤੇ ਜਿਥੇ ਨਹੀਂ ਹਨ ਉਥੇ ਲਵਾਉਣ ਲਈ ਵਿਸ਼ੇਸ ਰਾਸ਼ੀ ਸਿਖਿਆ ਵਿਭਾਗ ਨੂੰ ਦਿਤੀ ਗਈ ਹੈ | ਕੁਝ ਐਸੇ ਸਕੂਲ ਹਨ ਜਿਥੇ ਕੈਮਰੇ ਸਿਖਿਆ ਵਿਭਾਗ ਵਲੋਂ ਲਗਵਾਏ ਜਾ ਚੁਕੇ ਹਨ ਬਟਾਲਾ ਦੇ ਗਾਂਧੀ ਕੈੰਪ ਇਲਾਕੇ ਚ ਸੈਕੰਡਰੀ ਸਕੂਲ ਚ 14 ਦੇ ਕਰੀਬ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਉਥੇ ਹੀ ਸਕੂਲ ਸਟਾਫ ਦਾ ਕਹਿਣਾ ਹੈ ਕਿ ਇਹਨਾਂ ਕੈਮਰਿਆਂ ਦਾ ਉਹਨਾਂ ਨੂੰ ਬਹੁਤ ਲਾਭ ਹੈ ਅਤੇ ਸਕੂਲ ਦੀ ਐਂਟਰੀ ਤੋਂ ਲੈਕੇ ਸਕੂਲ ਦੇ ਹਰ ਕੋਨੇ ਤੇ ਨਜ਼ਰ ਰਹਿੰਦੀ ਹੈ ਅਤੇ ਜਿਥੇ ਬੱਚਿਆਂ ਦੀ ਸੁਰਖਿਆ ਚ ਸਹਾਈ ਹਨ ਉਥੇ ਹੀ ਸਕੂਲ ਦੇ ਅੰਦਰ ਜੋ ਸਾਮਾਨ ਅਤੇ ਸਕੂਲ ਕੈਪਸ ਤੇ ਵੀ ਸੌਖੀ ਨਜ਼ਰ ਰੱਖੀ ਜਾ ਰਹੀ ਹੈ |