Punjab
ਫ਼ਿਰੋਜ਼ਪੁਰ ‘ਚ ਬੇਖ਼ੌਫ ਤੇ ਬੇਲਗਾਮ ਹੋਏ ਲੁਟੇਰੇ
13 ਜਨਵਰੀ 2024: ਲੁਟੇਰਿਆਂ ਵੱਲੋਂ ਦੋ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿ , ਸਲੂਨ ਮਾਲਕ ਤੇ ਉਸਦੇ ਭਰਾ ਨੂੰ ਕੁਹਾੜੀ ਨਾਲ ਵਡ ਕੇ ਓਹਨਾਂ ਤੋਂ ਨਕਦੀ ਅਤੇ ਮੋਬਾਇਲ ਫੋਨ ਦੀ ਕੀਤੀ ਲੁੱਟ ਅਤੇ ਦੂਜੀ ਵਾਰਦਾਤ ਵਿੱਚ ਏਟੀਐਮ ਚੋਂ ਪੈਸੇ ਕਢਾ ਕੇ ਘਰ ਵਾਪਸ ਪਰਤੇ ਬੰਦੇ ਨੂੰ ਘਰ ਵੜ ਕੇ ਬਣਾਇਆ ਲੁੱਟ ਦਾ ਸ਼ਿਕਾਰ , ਤੇਜ ਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੋਬਾਈਲ ਫੋਨ ਸੋਨਾ ਅਤੇ ਨਗਦੀ ਲੁੱਟ ਹੋਏ ਫਰਾਰ , ਰਾੜਾ ਅਤੇ ਕੁਹਾੜੀਆਂ ਨਾਲ ਕੀਤੇ ਵਾਰ , ਜਖਮੀਆਂ ਨੂੰ ਹਸਪਤਾਲ ਵਿੱਚ ਇਲਾਜ ਲਈ ਕਰਵਾਈਆਂ ਗਿਆ ਭਰਤੀ , ਪੁਲਿਸ ਦੇ ਹੱਥ ਖਾਲੀ , 18 ਦਿਨਾਂ ਤੋਂ ਬਿਨਾਂ SSP ਦੇ ਚੱਲ ਰਿਹਾ ਹੈ ਫ਼ਿਰੋਜ਼ਪੁਰ ਪੁਲਸ ਵਿਭਾਗ , ਫਿਰੋਜ਼ਪੁਰ ਦੀ ਸੁਰੱਖਿਆ ਵਿਵਸਥਾ ਵਾਧੂ ਚਾਰਜ ਵਾਲੇ ਪੁਲਿਸ ਅਧਿਕਾਰੀਆਂ ਦੇ ਮੋਢੇ ਉੱਪਰ
ਫਿਰੋਜ਼ਪੁਰ ਵਿੱਚ ਲੁਟੇਰਿਆਂ ਦਾ ਆਤੰਕ ਇਸ ਕਦਰ ਹੋਇਆ ਪਿਆ ਹੈ ਕੀ ਘਰ ਜਾ ਕੇ ਲੁੱਟਣ ਤੋਂ ਵੀ ਉਹ ਗੁਰੇਜ ਨਹੀਂ ਕਰ ਰਹੇ ਅਤੇ ਰਾਹ ਚਲਦੇ ਨੂੰ ਵੀ ਕੁਹਾੜੀਆਂ ਅਤੇ ਰਾੜਾ ਨਾਲ ਮਾਰ ਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ , ਇਹੋ ਜਿਹੀਆਂ ਦੋ ਵਾਰਦਾਤਾਂ ਸਾਹਮਣੇ ਆਈਆਂ ਹਨ ਜਿੱਥੇ ਲੁਟੇਰਿਆਂ ਵੱਲੋਂ ਪਹਿਲਾਂ ਤਾਂ ਇੱਕ ਸੈਲੂਨ ਮਾਲਕ ਦੀ ਲੁੱਟ ਕੀਤੀ ਗਈ ਪਿੰਡ ਬੇਟੁ ਕਦੀਮ ਦੇ ਰਹਿਣ ਵਾਲਾ ਅਨਮੋਲ ਸਿੰਘ ਜਦ ਆਪਣਾ ਸੈਲੂਨ ਬੰਦ ਕਰਕੇ ਘਰ ਵਾਪਸ ਆਪਣੇ ਛੋਟੇ ਭਰਾ ਨਾਲ ਜਾ ਰਿਹਾ ਸੀ ਤਾਂ ਲੁਟੇਰਿਆਂ ਵੱਲੋਂ ਰਸਤੇ ਵਿੱਚ ਉਨਾ ਉੱਪਰ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼ ਕੀਤੀ ਜਦ ਅੱਗੋਂ ਉਹਨਾਂ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਵੱਲੋਂ ਕੁਹਾੜੀ ਅਤੇ ਰਾੜਾ ਨਾਲ ਦੋਨਾਂ ਭਰਾਵਾਂ ਤੇ ਹਮਲਾ ਕਰ ਦਿੱਤਾ ਅਤੇ ਉਹਨਾਂ ਕੋਲੋਂ 3500 ਰੁਪਏ ਨਗਦ ਮੋਬਾਈਲ ਫੋਨ ਲੁੱਟ ਕੇ ਫਰਾਰ ਹੋ ਗਏ ਕਿਸੇ ਤਰ੍ਹਾਂ ਆਸ ਪਾਸ ਉਥੋਂ ਲੋਕਾਂ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ
ਦੂਜੀ ਵਾਰਦਾਤ ਪਿੰਡ ਬੁੱਟਰ ਵਿੱਖੇ ਹੋਈ ਜਿੱਥੋਂ ਦੇ ਰਹਿਣ ਵਾਲੇ ਸੁੱਖਾ ਸਿੰਘ ਜਦ ਘਰ ਵਿੱਚ ਲੋਹੜੀ ਦੇ ਪ੍ਰੋਗਰਾਮ ਲਈ ਏਟੀਐਮ ਤੋਂ ਪੈਸੇ ਕਢਵਾਉਣ ਲਈ ਪਿੰਡ ਜੰਗਾਵਾਲਾ ਮੋੜ ਵਿਖੇ ਆਇਆ ਅਤੇ ਏਟੀਐਮ ਚੋਂ ਪੈਸੇ ਕਢਵਾ ਕੇ ਜਦ ਘਰ ਵਾਪਸ ਜਾ ਰਿਹਾ ਸੀ ਤਾਂ ਲੁਟੇਰਿਆ ਨੇ ਉਸਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਉਹ ਆਪਣੇ ਘਰ ਪਹੁੰਚ ਗਿਆ ਲੁਟੇਰਿਆਂ ਵੱਲੋਂ ਘਰ ਪਹੁੰਚ ਕੇ ਦਰਵਾਜ਼ਾ ਖੜਕਾਈਆਂ ਜਦ ਸੁੱਖਾ ਸਿੰਘ ਨੇ ਦਰਵਾਜ਼ਾ ਖੋਲਿਆ ਤਾਂ ਲੁਟੇਰਿਆਂ ਨੇ ਇਕਦਮ ਉਸ ਤੇ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਬੋਲ ਦਿੱਤਾ ਅਤੇ ਸੋਨੇ ਦੀ ਅੰਗੂਠੀ ਮੋਬਾਈਲ ਫੋਨ ਅਤੇ ਪੈਸੇ ਲੁੱਟ ਕੇ ਫਰਾਰ ਹੋ ਗਏ