Punjab
ਗੁਰਪਤਵੰਤ ਪੰਨੂ ਦੀ ਧਮਕੀ ਤੋਂ ਬਾਅਦ ਦੁਰਗਿਆਣਾ ਮੰਦਰ ‘ਚ ਵਧਾਈ ਗਈ ਸੁਰੱਖਿਆ
ਅੰਮ੍ਰਿਤਸਰ 25 ਜਨਵਰੀ 2024 :- 26 ਜਨਵਰੀ ਗਣਤੰਤਰ ਦਿਵਸ ਮੌਕੇ ਜਿਥੇ ਸਾਰੇ ਸ਼ਹਿਰ ਦੇ ਸੁਰਖਿਆ ਪ੍ਰਬੰਧ ਅੰਮ੍ਰਿਤਸਰ ਪੁਲਿਸ ਵਲੋ ਮੁਸਤੈਦੀ ਨਾਲ ਕੀਤੇ ਜਾ ਰਹੇ ਹਨ ਉਥੇ ਹੀ ਅਜ ਅੰਮ੍ਰਿਤਸਰ ਪੁਲਿਸ ਦੇ ਏਸੀਪੀ ਦੀ ਅਗਵਾਈ ਹੇਠ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾ ਤੇ ਸ੍ਰੀ ਦੁਰਗਿਆਣਾ ਤੀਰਥ ਦੀ ਸੁਰਖਿਆ ਨੂੰ ਲੈ ਕੇ ਮੁਸਤੈਦੀ ਦਿਖਾਉਦਿਆ 40 ਦੇ ਕਰੀਬ ਜਵਾਨ ਤੈਨਾਤ ਕੀਤੇ ਗਏ ਹਨ।
ਇਸ ਮੌਕੇ ਜਾਣਕਾਰੀ ਦਿੰਦਿਆ ਏਸੀਪੀ ਸੈਟਰ ਸੁਰਿੰਦਰ ਸਿੰਘ ਨੇ ਦਸਿਆ ਕਿ ਅੰਮ੍ਰਿਤਸਰ ਦੇ ਚਪੇ ਚਪੇ ਤੇ ਜਿਥੇ ਅੰਮ੍ਰਿਤਸਰ ਪੁਲਿਸ ਦੇ ਮੁਲਾਜਮ ਤੈਨਾਤ ਹਨ ਉਥੇ ਹੀ ਦੁਰਗਿਆਣਾ ਤੀਰਥ ਦੀ ਸੁਰਖਿਆ ਪ੍ਰਬੰਧ ਉਚ ਅਧਿਕਾਰੀਆ ਦੇ ਨਿਰਦੇਸ਼ਾ ਤੇ ਪੁਖਤਾ ਪ੍ਰਬੰਧ ਕਰਕੇ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਸ਼ਰਾਰਤੀ ਅਨਸਰ ਕੋਈ ਵੀ ਅਣਸੁਖਾਵੀ ਘਟਨਾ ਨੂੰ ਅੰਜਾਮ ਨਾ ਦੇਣ ਪਹਿਲਾ ਵੀ ਧਾਰਮਿਕ ਸਥਾਣਾ ਉਪਰ ਪੁਲਿਸ ਮੁਲਾਜਮ ਤੈਨਾਤ ਰਹਿੰਦੇ ਹਨ ਪਰ ਅਜਿਹੇ ਸਪਾਟ ਤੇ ਸੁਰਖਿਆ ਵਧਾ ਸੁਰਖਿਆ ਪ੍ਰਬੰਧ ਪੁਖਤਾ ਕੀਤੇ ਹਨ ਚਿੰਤਾ ਦੀ ਕੋਈ ਗਲ ਨਹੀ ਹੈ।