Punjab
ਕੋਰੋਨਾ ਦੀ ਰਿਪੋਰਟ ਮਿਲੇਗੀ ਤੁਰੰਤ, ਬਟਾਲਾ ‘ਚ ਟੈਸਟ ਸ਼ੁਰੂ
ਕੋਰੋਨਾ ਦਾ ਕਹਿਰ ਪੰਜਾਬ ਭਰ ਵਿੱਚ ਫੈਲਿਆ ਹੋਇਆ ਹੈ। ਜਿਸਦੇ ਕਾਰਨ ਰੋਜ਼ ਵੱਧ ਤੋ ਵੱਧ ਕੋਰੋਨਾ ਦੇ ਟੈਸਟ ਕਰਨੇ ਪੈਂਦੇ ਹਨ ਤਾਂ ਜੋ ਕੋਰੋਨਾ ਪੀੜਤਾਂ ਦਾ ਪਤਾ ਲਗਾਇਆ ਜਾ ਸਕੇ। ਪਹਿਲਾਂ ਬਟਾਲਾ ਸਿਵਿਲ ਹਸਪਤਾਲ ਦੇ ਕੋਰੋਨਾ ਸ਼ੱਕੀ ਮਰੀਜ਼ਾਂ ਦੇ ਟੈਸਟ ਲੇਕਰ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਭੇਜੇ ਜਾਂਦੇ ਸੀ ਜਿਨ੍ਹਾਂ ਦੀ ਰਿਪੋਰਟ 72 ਘੰਟੇ ਬਾਅਦ ਹੀ ਮਿਲਦੀ ਸੀ। ਪਰ ਹੁਣ ਬਟਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਹੀ ਕੋਰੋਨਾ ਦੇ ਟੈਸਟ ਹੋਣਗੇ ਤੇ ਹੁਣ ਤੋਂ ਕੋਰੋਨਾ ਦੀ ਰਿਪੋਰਟ ਲਈ ਡਾਕਟਰਾਂ ਨੂੰ 72 ਘੰਟੇ ਉਡੀਕਣੇ ਨਹੀਂ ਪੈਣਗੇ।
ਇਸ ਬਾਰੇ ਡਾਕਟਰ ਸੰਜੀਵ ਭੱਲਾ ਨੇ ਕਿਹਾ ਕਿ ਕੁਝ ਕੁ ਮਰੀਜ਼ਾਂ ਦੇ ਟੈਸਟ ਬੀਤੇ ਦਿਨ ਕੀਤੇ ਗਏ ਸੀ ਅਤੇ ਕੁਝ ਕੁ ਟੈਸਟ ਅੱਜ ਵੀ ਕੀਤੇ ਗਏ ਹਨ। 2 ਦਿਨਾਂ ਵਿਚਕਾਰ ਹੀ ਤਕਰੀਬਨ 50 ਸ਼ੱਕੀ ਕੋਰੋਨਾ ਮਰੀਜ਼ਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ ਅਤੇ ਇਹਨਾਂ ਦੀ ਰਿਪੋਰਟ ਬਟਾਲਾ ਦੇ ਸਰਕਾਰੀ ਹਸਪਤਾਲ ਤੋਂ ਲਈ ਜਾ ਸਕੇਗੀ।