HIMACHAL PRADESH
ਹਿਮਾਚਲ ਫੈਕਟਰੀ ਅੱਗ: ਹਿਮਾਚਲ ਦੇ ਉਪ ਮੁੱਖਮੰਤਰੀ ਨੇ ਘਟਨਾ ਸਥਾਨ ਦਾ ਕੀਤਾ ਦੌਰਾ,ਰਾਹਤ ਉਪਾਵਾਂ ਦਾ ਲਿਆ ਜਾਇਜ਼ਾ

ਸੋਲਨ (ਹਿਮਾਚਲ ਪ੍ਰਦੇਸ਼),: ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਇਕ ਫੈਕਟਰੀ ਵਿਚ ਬੀਤੇ ਦਿਨੀ ਭਿਆਨਕ ਅੱਗ ਲੱਗ ਗਈ ਸੀ, ਅੱਗ ਲੱਗਣ ਦੀ ਘਟਨਾ ਤੋਂ ਇਕ ਦਿਨ ਬਾਅਦ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ 03 ਫਰਵਰੀ ਨੂੰ ਘਟਨਾ ਸਥਾਨ ਦਾ ਦੌਰਾ ਕੀਤਾ। ਹਾਦਸਾ ਦੇ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ |
ਉੱਥੇ ਹੀ ANI ਨਾਲ ਗੱਲ ਕਰਦੇ ਹੋਏ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਕਿਹਾ, “ਕੱਲ੍ਹ ਦਿਨ ਵੇਲੇ ਇੱਥੇ ਅੱਗ ਲੱਗ ਗਈ ਸੀ। ਜਾਣਕਾਰੀ ਮੁਤਾਬਕ ਹੁਣ ਤੱਕ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਰੀਬ 30 ਲੋਕਾਂ ਨੇ ਉੱਪਰ ਤੋਂ ਛਾਲ ਮਾਰ ਦਿੱਤੀ ਹੈ। ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਚਾਰ ਲੋਕ ਅਜੇ ਵੀ ਲਾਪਤਾ ਹਨ।ਪੁਲਿਸ ਨੇ ਫੈਕਟਰੀ ਮੈਨੇਜਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ।ਉਸ ਤੋਂ ਪੁੱਛਗਿੱਛ ਜਾਰੀ ਹੈ।ਸਾਰੇ ਪੁਲਿਸ ਅਧਿਕਾਰੀ ਇੱਥੇ ਮੌਜੂਦ ਹਨ।ਸਥਿਤੀ ਆਮ ਹੋਣ ਤੋਂ ਬਾਅਦ ਸਾਡੀ ਟੀਮ ਦੁਬਾਰਾ ਅੰਦਰ ਜਾਵੇਗੀ। ਤੇ ਐਸ.ਆਈ.ਟੀ. ਦਾ ਗਠਨ ਵੀ ਕੀਤਾ ਗਿਆ ਹੈ।