Connect with us

Corona Virus

ਮੋਹਾਲੀ ਤੋਂ ਰਾਹਤ ਦੀ ਖਬਰ, 6 ਕੋਰੋਨਾ ਪੀੜਤ ਹੋਏ ਠੀਕ

Published

on

ਮੋਹਾਲੀ, 21 ਅਪ੍ਰੈਲ: ਕੋਰੋਨਾ ਦਾ ਕਹਿਰ ਪੰਜਾਬ ‘ਚ ਵੀ ਨਜ਼ਰ ਆ ਰਿਹਾ ਹੈ। ਦਿਨੋਂ ਦਿਨ ਕੋਰੋਨਾ ਪੀੜਤ ਦੀ ਗਿਣਤੀ ਵੱਧ ਰਹੀ ਹੈ। ਪਰ ਇਸ ਵਿਚਕਾਰ ਵਧੀਆ ਖ਼ਬਰ ਮੋਹਾਲੀ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਪੰਜਾਬ ਦੇ ਵਿੱਚ ਕੋਰੋਨਾ ਪੀੜਤ ਦੀ ਤਾਦਾਦ ਬਾਕੀ ਜ਼ਿਲ੍ਹਿਆਂ ਤੋਂ ਵੱਧ ਹੈ ਉਥੇ ਹੀ ਅੱਜ ਭਾਵ ਮੰਗਲਵਾਰ ਨੂੰ ਰਾਹਤ ਦੀ ਖਬਰ ਸਾਹਮਣੇ ਆਈ ਹੈ ਇਥੇ 6 ਕੋਰੋਨਾ ਪੀੜਤ ਠੀਕ ਹੋ ਚੁੱਕੇ ਹਨ। ਇਹਨਾਂ ਦਾ ਦੋ ਵਾਰੀ ਕੋਰੋਨਾ ਟੈਸਟ ਕੀਤਾ ਗਿਆ ਤੇ ਦੋਵੇਂ ਵਾਰ ਹੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ।

ਦੱਸ ਦਈਏ ਇਹਨਾਂ ਵਿੱਚੋਂ 5 ਮਰੀਜ਼ ਜਵਾਹਰਪੁਰ ਦੇ ਅਤੇ 1 ਮਰੀਜ਼ ਧਨਾਸ ਦਾ ਦੱਸਿਆ ਜਾ ਰਿਹਾ ਹੈ। ਜਿਵੇਂ ਕਿ ਜਵਾਹਰਪੁਰ ਨੂੰ ਕੰਟੈਨਮੇਂਟ ਜ਼ੋਨ ਐਲਾਨਿਆ ਗਿਆ ਹੈ ਇਸ ਲਈ ਇਹਨਾਂ ਨੂੰ ਸਟੇਟ ਕੋਰਨਟਾਈਨ ਚ 14 ਦਿਨਾਂ ਲਈ ਭੇਜ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ ਮੋਹਾਲੀ ਦੇ ਵਿੱਚ ਹੁਣ ਤੱਕ ਕੋਰੋਨਾ ਦੇ 62 ਕੇਸ ਆ ਚੁੱਕੇ ਹਨ ਜਿੰਨਾਂ ਵਿੱਚੋਂ 14 ਠੀਕ ਹੋ ਚੁੱਕੇ ਹਨ।

Continue Reading
Click to comment

Leave a Reply

Your email address will not be published. Required fields are marked *