Connect with us

Punjab

ਕਿਸਾਨ ਅੰਦੋਲਨ: ਬੱਸਾਂ ‘ਚ ਸਫ਼ਰ ਕਰਨ ਵਾਲੇ ਦੇਣ ਜਰੂਰ ਧਿਆਨ, ਦਿੱਲੀ ‘ਚ ਬੱਸਾਂ ਦੇ ਦਾਖਲੇ ਤੇ ਲੱਗੀ ਪਾਬੰਦੀ

Published

on

PRTC

ਕਿਸਾਨ ਅੰਦੋਲਨ ਦੌਰਾਨ ਦਿੱਲੀ ‘ਚ ਬੱਸਾਂ ਦੇ ਐਂਟਰੀ ‘ਤੇ ਪਾਬੰਦੀ ਲਗਾਈ ਗਈ ਹੈ, ਜਿਸ ਕਾਰਨ ਪੰਜਾਬ ਰੋਡਵੇਜ਼ ਅਤੇ ਪੀ. ਆਰ. ਟੀ. ਸੀ. ਬੱਸਾਂ ਦੀ ਆਨਲਾਈਨ ਬੁਕਿੰਗ ਵੀ ਬੰਦ ਕਰ ਦਿੱਤੀ ਗਈ ਹੈ| ਕਿਸਾਨ ਸੰਘਰਸ਼ ਦੌਰਾਨ ਹਰ ਤਰ੍ਹਾਂ ਦੇ ਵਾਹਨਾਂ ਲਈ ਦਿੱਲੀ ਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ।

ਇਸ ਸੰਘਰਸ਼ ਕਾਰਨ ਜਿੱਥੇ ਬੱਸਾਂ ਬੰਦ ਹੋ ਗਈਆਂ ਹਨ, ਉੱਥੇ ਯਾਤਰੀਆਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ਲਈ ਆਪਣੀ ਮੰਜ਼ਿਲ ‘ਤੇ ਪੁੱਜਣਾ ਮੁਸ਼ਕਲ ਹੋ ਗਿਆ ਹੈ। ਹਾਲਾਤ ਨੂੰ ਦੇਖਦੇ ਹੋਏ ਪੰਜਾਬ ਰੋਡਵੇਜ਼ ਅਤੇ ਪੀ. ਆਰ. ਟੀ. ਸੀ. ਅਧਿਕਾਰੀਆਂ ਨੇ ਪੰਜਾਬ ਤੋਂ ਜਾਣ ਵਾਲੀਆਂ ਬੱਸਾਂ ਬੰਦ ਕਰ ਦਿੱਤੀਆਂ ਹਨ। ਪੰਜਾਬ ਜਾਣ ਵਾਲੀਆਂ ਬੱਸਾਂ ਨੂੰ ਹਟਾ ਕੇ ਚੰਡੀਗੜ੍ਹ ਰੂਟ ‘ਤੇ ਰਵਾਨਾ ਕੀਤਾ ਪਰ ਰਸਤਾ ਡਾਇਵਰਟ ਕੀਤੇ ਜਾਣ ਕਾਰਨ ਵੀ ਭਾਰੀ ਜਾਮ ‘ਚ ਕਈ ਬੱਸਾਂ ਫਸੀਆਂ ਰਹੀਆਂ।