Punjab
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨਾਂ ਨੇ ਸ੍ਰੀ ਮੁਕਤਸਰ ਸਾਹਿਬ ‘ਚ ਕੀਤਾ ਟਰੈਕਟਰ ਮਾਰਚ
26 ਫਰਵਰੀ 2024: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੀਤਾ ਗਿਆ| ਇਸ ਮੌਕੇ ਕਿਸਾਨਾਂ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਵੜਿੰਗ ਵਿੱਚ ਵੜਿੰਗ ਟੋਲ ਪਲਾਜੇ ਦੇ ਕੋਲ ਮੁਕਤਸਰ ਕੋਟਕਪੁਰਾ ਹਾਈਵੇ ਤੇ ਟਰੈਕਟਰ ਮਾਰਚ ਕੀਤਾ ਗਿਆ | ਕਿਸਾਨਾਂ ਨੇ ਬਿਨਾਂ ਹਾਈਵੇ ਬੰਦ ਕੀਤਿਆਂ ਹੀ ਟਰੈਕਟਰਾਂ ਨੂੰ ਦਿੱਲੀ ਦੇ ਵੱਲ ਖੜਾ ਕਰਕੇ ਇਹ ਰੋਸ਼ ਪ੍ਰਦਰਸ਼ਨ ਕੀਤਾ| ਕਿਸਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਇਹ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਸਾਨੂੰ WTO ਤੋਂ ਵੱਖ ਰੱਖਿਆ ਜਾਵੇ ਤੇ ਸਾਡੀਆਂ ਜੋ ਜਾਇਜ਼ ਮੰਗਾਂ ਹਨ ਉਹ ਮੰਨੀਆਂ ਜਾਣ ਤੇ ਅਸੀਂ ਸਾਰੇ ਕਿਸਾਨ ਇਕੱਠੇ ਹਾਂ ਤੇ ਦਿੱਲੀ ਸਾਡੇ ਤੋਂ ਦੂਰ ਨਹੀਂ| ਜਦ ਵੀ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਆਵੇਗਾ ਤਾਂ ਇਹ ਟਰੈਕਟਰ ਦਿੱਲੀ ਵੱਲ ਨੂੰ ਚਾਲੇ ਪਾਉਣਗੇ ਕਿਸਾਨਾਂ ਨੇ ਕਿਹਾ ਕਿ ਜੋ ਹਰਿਆਣਾ ਸਰਕਾਰ ਵੱਲੋਂ ਸਾਡੇ ਕਿਸਾਨਾਂ ਦੇ ਨਾਲ ਕੀਤਾ ਗਿਆ ਹੈ ਉਹ ਨਿੰਦਨ ਯੋਗ ਹੈ| ਸਾਡੇ ਕਿਸਾਨਾਂ ਨੂੰ ਬੋਰੀਆਂ ਦੇ ਵਿੱਚ ਪਾ ਕੇ ਕੁੱਟਿਆ ਗਿਆ ਲੱਤਾਂ ਬਾਹਾਂ ਤੋੜੀਆਂ ਗਈਆਂ ਤੇ ਕਈ ਕਿਸਾਨਾਂ ਨੂੰ ਗੰਭੀਰ ਜ਼ਖਮੀ ਕੀਤਾ ਗਿਆ ਹੈ ਇਸ ਦਾ ਸਾਨੂੰ ਇਨਸਾਫ ਦਿੱਤਾ ਜਾਵੇ|