Corona Virus
ਪਟਿਆਲਾ ਦੇ ਡਿਪਟੀ ਮੇਅਰ ਨੇ ਉਡਾਈਆਂ ਇਕਾਂਤਵਾਸ ਦੀਆਂ ਧੱਜੀਆਂ
ਪਟਿਆਲਾ, 24 ਅਪ੍ਰੈਲ : ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਯੋਗੇਂਦਰ ਸਿੰਘ ਯੋਗੀ ਨੇ ਖੁਦ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਅਤੇ ਇਕਾਂਤਵਾਸ ਦੇ ਨਿਯਮਾਂ ਨੂੰ ਖਿਲਵਾੜ ਸਮਝ ਰਹੇ ਹਨ ਕਿਉਂਕਿ ਉਹ ਖੁਦ ਹਸਪਤਾਲ ਗਏ ਸੀ ਅਤੇ ਪਿਛਲੇ ਦਿਨੀਂ ਉਹਨਾਂ ਦਾ ਟੈਸਟ ਕਰਵਾਇਆ ਗਿਆ ਸੀ ‘ਤੇ ਸਿਹਤ ਵਿਭਾਗ ਦੀ ਤਰਫੋਂ ਉਹਨਾਂ ਨੂੰ ਆਪਣੇ ਬੇਟੇ ਅਤੇ ਆਪਣੀ ਪਤਨੀ ਨੂੰ ਘਰ ਵਿੱਚ ਇਕਾਂਤਵਾਸ ਵਿੱਚ ਰੱਖਣ ਅਤੇ ਇੱਕ ਪੋਸਟਰ ਘਰ ਦੇ ਬਾਹਰ ਲਗਾਣ ਲਈ ਵੀ ਕਿਹਾ ਸੀ। ਜਿਸ ਵਿੱਚ ਇਹ ਸਾਫ ਲਿਖਿਆ ਗਿਆ ਹੈ ਕਿ 29 ਤਰੀਕ ਤੱਕ ਉਹਨਾਂ ਨੇ ਘਰ ਤੋਂ ਬਾਹਰ ਨਹੀਂ ਜਾਣਾ ਹੈ ਅਤੇ ਇਕਾਂਤਵਾਸ ਵਿੱਚ ਰਹਿਣਾ ਹੈ, ਪਰ ਜਿਵੇਂ ਹੀ ਪੰਜਾਬ ਸਰਕਾਰ ਦੁਆਰਾ ਰਾਸ਼ਨ ਪਹੁੰਚਿਆ ਗਿਆ, ਜੋ ਲੋਕਾਂ ਨੂੰ ਦਿੱਤਾ ਜਾਣਾ ਸੀ, ਯੋਗੇਂਦਰ ਸਿੰਘ ਯੋਗੀ ਰਾਸ਼ਨ ਵੰਡਣ ਲਈ ਇਕਾਂਤਵਾਸ ਭੁੱਲ ਗਏ।