Corona Virus
ਜਲੰਧਰ ‘ਚ ਇਕ ਹੋਰ ਵਿਅਕਤੀ ਕੋਰੋਨਾ ਪੌਜ਼ਿਟਿਵ, ਕੁੱਲ ਗਿਣਤੀ 63
ਜਲੰਧਰ, ਪਰਮਜੀਤ ਰੰਗਪੁਰੀ, 24 ਅਪ੍ਰੈਲ : ਜਲੰਧਰ ਸ਼ਹਿਰ ਵਿੱਚ ਇਕ ਹੋਰ ਕੋਰੋਨਾ ਪੌਜ਼ਿਟਿਵ ਮਾਮਲਾ ਸਾਹਮਣੇ ਆਇਆ ਹੈਜਿਸ ਤੋਂ ਬਾਅਦ ਪੂਰੇ ਜ਼ਿਲ੍ਹੇ ‘ਚ ਦਹਿਸ਼ਤ ਫੈਲ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤ ਦੀ ਉਮਰ 36 ਸਾਲਾਂ ਹੈ ਅਤੇ ਇਹ ਜਲੰਧਰ ਦੇ ਨਿਊ ਰਾਜ ਨਗਰ ਵਿੱਚਰਹਿੰਦਾ ਹੈ।
ਦੱਸ ਦਈਏ ਕਿ ਕੱਲ ਮਕਸੂਦਾ ਦੇ ਜਵਾਲਾ ਨਗਰ ਦੀ ਰਹਿਣ ਵਾਲੀ ਇਕ ਔਰਤ ਕੋਰੋਨਾ ਪੌਜ਼ਿਟਿਵ ਪਾਈ ਗਈ ਸੀ। ਜਿਸ ਨਾਲ ਕੱਲ ਦੇ ਦਿਨ ਵਿੱਚ ਹੀ ਜਲੰਧਰ ‘ਚ ਕੁੱਲ 9 ਕੇਸ ਸਾਹਮਣੇ ਆਏ ਹਨ ‘ਤੇ ਹੁਣ ਇਕ ਹੋਰ ਕੇਸ ਆਉਣ ਤੋਂ ਬਾਅਦ ਮਰੀਜ਼ਾਂ ਦੀ ਗਿਣਤੀ 63 ਹੋ ਗਈ ਹੈ।