Connect with us

Punjab

ਤੇਜ਼ ਰਫਤਾਰ ਟਿੱਪਰ ਨੇ ਮਾਂ-ਧੀ ਨੂੰ ਕੁਚਲਿਆ, ਦੋਵਾਂ ਦੀ ਹੋਈ ਮੌਤ

Published

on

FEROZPUR ACCIDENT: ਫ਼ਿਰੋਜ਼ਪੁਰ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮਾਂ-ਧੀ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਫ਼ਿਰੋਜ਼ਪੁਰ ਦੇ ਕਸੂਰੀ ਫਾਟਕ ਨੇੜੇ ਘਰ ਪਰਤਦੇ ਸਮੇਂ ਟਿੱਪਰ ਦੀ ਲਪੇਟ ‘ਚ ਆਉਣ ਨਾਲ ਮਾਂ-ਧੀ ਦੀ ਮੌਤ ਹੋ ਗਈ ਹੈ । ਦੋਵੇਂ ਮਾਂ-ਧੀ ਕਿਸੇ ਰਿਸ਼ਤੇਦਾਰ ਦੀ ਅੰਤਿਮ ਅਰਦਾਸ ‘ਚ ਸ਼ਾਮਿਲ ਹੋਣ ਲਈ ਗਈਆਂ ਸਨ ਪਰ ਵਾਪਸ ਆਉਂਦੇ ਸਮੇਂ ਇਕ ਤੇਜ਼ ਰਫਤਾਰ ਟਿੱਪਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਹਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸੀਮਾ (40) ਵਾਸੀ ਪਿੰਡ ਦੁਲਚੀਕੇ ਅਤੇ ਪੁੱਤਰੀ ਸਿਮਰਨ (8) ਵਜੋਂ ਹੋਈ ਹੈ। ਦੋਵੇਂ ਮਾਂ-ਧੀ ਮੋਟਰਸਾਈਕਲ ‘ਤੇ ਪਿੰਡ ਦੁਲਚੀਕੇ ਵਾਪਸ ਆ ਰਹੀਆਂ ਸਨ ਕਿ ਰਸਤੇ ‘ਚ ਉਨ੍ਹਾਂ ਦਾ ਹਾਦਸਾ ਹੋ ਗਿਆ। ਹਾਦਸੇ ਵਿੱਚ ਸੀਮਾ ਦੇ ਜੀਜਾ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ।

ਟਰੱਕ ਦੀ ਟੱਕਰ ਨਾਲ ਬਾਈਕ ਸਵਾਰ ਔਰਤ ਅਤੇ ਉਸ ਦੀ 8 ਸਾਲਾ ਬੇਟੀ ਦੀ ਮੌਤ ਹੋ ਗਈ। ਮਾਂ-ਧੀ ਦੀ ਮੌਤ ਕਾਰਨ ਪਰਿਵਾਰ ‘ਤੇ ਦੁੱਖ ਦਾ ਪਹਾੜ ਡਿੱਗ ਪਿਆ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਥਾਣਾ ਸਿਟੀ ਦੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।