Punjab
ਪੰਜਾਬ ਬੋਰਡ 5ਵੀਂ ਦਾ ਨਤੀਜਾ ਜਾਰੀ, pseb.ac.in ‘ਤੇ ਕਰੋ ਚੈੱਕ
PSEB ਨੇ 1 ਅਪ੍ਰੈਲ, 2024 ਨੂੰ 5ਵੀਂ ਜਮਾਤ ਦੇ ਨਤੀਜੇ ਜਾਰੀ ਕੀਤੇ ਹਨ। ਨਤੀਜਾ ਦੇਖਣ ਅਤੇ ਡਾਊਨਲੋਡ ਕਰਨ ਦਾ ਸਿੱਧਾ ਲਿੰਕ ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ – pseb.ac.in ‘ਤੇ ਉਪਲਬਧ ਹੈ। ਪੰਜਾਬ ਬੋਰਡ 5ਵੀਂ ਜਮਾਤ ਦਾ ਨਤੀਜਾ 2024 ਦੇਖਣ ਲਈ, ਵਿਦਿਆਰਥੀਆਂ ਨੂੰ ਰੋਲ ਨੰਬਰ ਦਰਜ ਕਰਨਾ ਹੋਵੇਗਾ। ਇਸ ਸਾਲ ਕੁੱਲ 3,05,937 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ। ਜਿਸ ਨਾਲ ਸਾਲ ਦੀ ਕੁੱਲ ਪਾਸ ਪ੍ਰਤੀਸ਼ਤਤਾ 99.84% ਬਣਦੀ ਹੈ।
ਇਸ ਤਰ੍ਹਾਂ ਤੁਸੀਂ 5ਵੀਂ ਜਮਾਤ ਦਾ ਨਤੀਜਾ ਦੇਖ ਸਕਦੇ ਹੋ:
ਅਧਿਕਾਰਤ ਵੈੱਬਸਾਈਟ https://www.pseb.ac.in/ ‘ਤੇ ਜਾਓ
5ਵੀਂ ਜਮਾਤ ਦੇ ਨਤੀਜੇ ਲਿੰਕ ‘ਤੇ ਕਲਿੱਕ ਕਰੋ
ਵਿਦਿਆਰਥੀ ਸਰਟੀਫਿਕੇਟ ‘ਤੇ ਜਨਮ ਮਿਤੀ ਦਰਜ ਕਰੋ ਭਾਵ ਬੋਰਡ ਰੋਲ ਨੰ.
ਨਤੀਜਾ ਇਸਨੂੰ ਆਪਣੀ ਸਕ੍ਰੀਨ ‘ਤੇ ਡਾਊਨਲੋਡ ਕਰੋ