Corona Virus
ਪੰਜਾਬ ਪੁਲਿਸ ਨੇਮ ਪਲੇਟ ‘ਤੇ SI ਹਰਜੀਤ ਸਿੰਘ ਲਿਖ ਕੇ ਡਿਊਟੀ ਕਰਨਗੇ
ਚੰਡੀਗੜ੍ਹ, 27 ਅਪ੍ਰੈਲ : ਕੋਰੋਨਾ ਦੀ ਮਹਾਮਾਰੀ ਨੇ ਪੂਰੇ ਦੇਸ਼ ਭਰ ‘ਚ ਕੋਹਰਾਮ ਮਚਾ ਕੇ ਰੱਖਿਆ ਹੋਇਆ ਹੈ ਅਤੇ ਦੁਨੀਆਂ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ। ਜਿਸਦੇ ਚਲਦਿਆਂ ਦੇਸ਼ ਭਰ ਦੀ ਪ੍ਰਸ਼ਾਸ਼ਨ, ਕਰਮਚਾਰੀ ਅਤੇ ਡਾਕਟਰ ਹੀ ਇਸ ਲੌਕਡਾਊਨ ਦੌਰਾਨ ਆਪਣੀ ਡਿਊਟੀ ਕਰ ਰਹੇ ਹਨ, ਜਿਸ ਵਿੱਚ ਥੋੜੇ ਦਿਨ ਪਹਿਲਾ ਪਟਿਆਲਾ ‘ਚ ਹੋਈ ਵਾਰਦਾਤ ਨੇ ਲੋਕਾਂ ਅੰਦਰ ਡਰ ਪੈਦਾ ਕਰ ਦਿੱਤਾ ਹੈ ਜਦੋ ਕੁਝ ਨਿਹੰਗ ਸਿੰਘਾਂ ਵਲੋਂ SI ਹਰਜੀਤ ਸਿੰਘ ਤੇ ਹਮਲਾ ਕੀਤਾ ਗਿਆ ਜਿਸ ਵਿੱਚ ਉਹਨਾਂ ਦਾ ਹੱਥ ਵਡ ਦਿੱਤਾ ਗਿਆ ਸੀ।
ਦਸ ਦਈਏ ਕਿ ਪੰਜਾਬ ਦੇ DGP ਦਿਨਕਰ ਗੁਪਤਾ ਨੇ ਇਹ ਕਿਹਾ ਹੈ ਕਿ ਸਿਰਫ ਅੱਜ ਦੇ ਦਿਨ ਲਈ ਪੂਰੀ ਪੰਜਾਬ ਪੁਲਿਸ ਹਰਜੀਤ ਸਿੰਘ ਦੇ ਨਾਮ ਨਾਲ ਪਹਿਚਾਣੀ ਜਾਵੇਗੀ। ਹਰਜੀਤ ਸਿੰਘ ਨੂੰ ਵੱਡਾ ਸਨਮਾਨ ਦੇਣ ਵਾਸਤੇ ਸਾਰੇ ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਕਰਮਚਾਰੀ ਅੱਜ ਤੋਂ ਆਪਣੀ- ਆਪਣੀ ਨੇਮ ਪਲੇਟ ਤੇ ਹਰਜੀਤ ਸਿੰਘ ਲਿਖ ਕੇ ਡਿਊਟੀ ਕਰਨਗੇ।