Punjab
CM ਭਗਵੰਤ ਮਾਨ ਨੇ ਵਲੰਟੀਅਰਾਂ ਨਾਲ ਕੀਤੀ ਬੈਠਕ
CM BHAGWANT MANN: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਤੋਂ ਪਹਿਲਾ ਜਲੰਧਰ ਵਿੱਚ ਵਲੰਟੀਅਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਜਿੱਥੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ| ਉਥੇ ਹੀ ਆਪ ਦੇ ਵਰਕਰਾਂ ਨੇ ਲੋਕਾਂ ਨਾਲ ਗੱਲ ਬਾਤ ਕੀਤੀ| ਬੈਠਕ ਦੌਰਾਨ ਅਗਾਮੀ ਲੋਕ ਸਭਾ ਚੋਣਾਂ ਦੀ ਰਣਨੀਤੀ ਨੂੰ ਲੈ ਕੇ ਕੀਤੀ ਚਰਚਾ ਕੀਤੀ|
ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦੱਸਦਿਆਂ ਕਿਹਾ ਕਿ ਪੰਜਾਬ ਵਿੱਚ ਦੋ ਸਾਲਾਂ ਵਿੱਚ ਜੋ ਕੀਤਾ ਹੈ, ਉਹ 70 ਸਾਲਾਂ ਵਿੱਚ ਨਹੀਂ ਹੋਇਆ। ਪਹਿਲਾਂ ਅਧਿਆਪਕ ਸਕੂਲਾਂ ਦੀ ਬਜਾਏ ਟੈਂਕੀ ’ਤੇ ਚੜ੍ਹਦੇ ਸਨ। ਅੱਜ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਨੌਜਵਾਨਾਂ ਨੂੰ ਬਿਨਾਂ ਕਿਸੇ ਸਿਫ਼ਾਰਸ਼ ਦੇ ਨੌਕਰੀਆਂ ਦੇ ਰਹੀ ਹੈ। ਹੁਣ ਤੱਕ 42 ਹਜ਼ਾਰ 993 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਪੰਜਾਬ ਦੇ 90 ਫੀਸਦੀ ਘਰਾਂ ਦਾ ਬਿਜਲੀ ਬਿੱਲ ਜ਼ੀਰੋ ‘ਤੇ ਆ ਗਿਆ ਹੈ।