Corona Virus
ਪੰਜਾਬ ਤੋਂ ਇੱਕ ਦਿਨ ‘ਚ 105 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ, ਕੁੱਲ ਮਰੀਜ਼ਾ ਦੀ ਗਿਣਤੀ 480 ਹੋਈ ਤੇ ਹੁਣ ਤੱਕ ਹੋਈ 20 ਲੋਕਾਂ ਦੀ ਮੌਤ
ਪੰਜਾਬ ਤੋਂ ਇੱਕ ਦਿਨ ‘ਚ 105 ਨਵੇਂ ਮਾਮਲੇ ਦੀ ਹੋਈ ਪੁਸ਼ਟੀ, ਕੁੱਲ ਮਰੀਜ਼ਾ ਦੀ ਗਿਣਤੀ 480 ਹੋਈ ਤੇ ਹੁਣ ਤੱਕ ਹੋਈ 20 ਲੋਕਾਂ ਦੀ ਮੌਤ
ਚੰਡੀਗੜ੍ਹ, 30 ਅਪ੍ਰੈਲ 2020 – ਕੋਰੋਨਾ ਦਾ ਕਹਿਰ ਜਿੱਥੇ ਪੰਜਾਬ ‘ਚ ਦਿਨੋਂ ਦਿਨ ਵਧਣ ਕਾਰਨ ਪੰਜਾਬ ਦੇ ਲੋਕ, ਪ੍ਰਸ਼ਾਸਨ, ਪੁਲਿਸ ਵੱਲੋਂ ਹਰ ਮੁਮਕਿਨ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੀ ਇਸ ਮਹਾਮਾਰੀ ਤੋ ਬਚਿਆ ਜਾ ਸਕੇ। ਪਰ ਜੇਕਰ ਕੋਰੋਨਾ ਪੀੜਤਾਂ ਦੀ ਗੱਲ ਕਰੀਏ ਤਾਂ ਵੀਰਵਾਰ ਨੂੰ ਪੰਜਾਬ ਤੋਂ 105 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਇੱਕ ਦਿਨ ‘ਚ ਏਨੀ ਤਾਦਾਦ ‘ਚ ਮਾਮਲੇ ਆਉਣ ਨਾਲ ਹਰ ਕੋਈ ਦਹਿਸ਼ਤ ‘ਚ ਹੈ।
ਜ਼ਿਲ੍ਹਾ ਮੁਹਾਲੀ ਅੰਦਰ ਅੱਜ ਕੋਰੋਨਾ ਦੇ 13 ਮਾਮਲੇ ਸਾਹਮਣੇ ਆਏ ਜਿਹਨਾਂ ਵਿੱਚੋ 11 ਮਾਮਲੇ ਨਵੇਂ ਹਨ ਅਤੇ 2 ਮਾਮਲੇ ਪੁਰਾਣੇ ਪਾਜ਼ਿਟਿਵ ਮਰੀਜ਼ ਦੇ ਸੰਪਰਕ ‘ਚ ਆਏ ਸੀ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਆਏ ਮਾਮਲਿਆਂ ਵਿਚ 10 ਪਾਜੀਟਿਵ ਮਰੀਜ਼ ਉਹ ਹਨ ਜੋ ਬੀਤੇ ਦਿਨੀਂ ਨਾਂਦੇੜ ਸਾਹਿਬ ਤੋਂ ਵਾਪਸ ਪਹੁੰਚੇ ਹਨ, ਜਦਕਿ 1 ਮਰੀਜ਼ ਪੀਜੀਆਈ ਦਾ ਕਰਮਚਾਰੀ ਹੈ ਅਤੇ ਉਹ ਮੁੱਲਾਂਪੁਰ ਵਿਚਲੇ ਨਿਊ ਚੰਡੀਗੜ੍ਹ ਵਿਖੇ ਰਹਿੰਦਾ ਹੈ। ਦੋ ਮਰੀਜ਼ ਪਿੰਡ ਜਵਾਹਰਪੁਰ ਦੇ ਵਸਨੀਕ ਹਨ, ਜਿਹੜੇ ਕਿ ਪਹਿਲੇ ਮਰੀਜ਼ ਦੇ ਸੰਪਰਕ ਵਿੱਚ ਸਨ। ਦੱਸਣਯੋਗ ਹੈ ਕਿ ਖ਼ਬਰ ਲਿਖੇ ਜਾਣ ਤੱਕ ਮੁਹਾਲੀ ‘ਚ ਅੱਜ ਕੋਰੋਨਾ ਦੇ 13 ਮਾਮਲੇ ਪਾਜ਼ੀਟਿਵ ਆਏ ਹਨ।
ਮੋਗਾ ਦੇ ਵਿਚ ਅੱਜ 1 ਕੋਰੋਨਾਂ ਦਾ ਮਰੀਜ਼ ਸਾਹਮਣੇ ਆਇਆ ਜਦਕਿ ਤਰਨਤਾਰਨ ਦੇ ਵਿੱਚ 7 ਮਾਮਲਿਆਂ ਦੀ ਪੁਸ਼ਟੀ ਹੋਈ। ਜਲੰਧਰ, ਗੁਰਦਾਸਪੁਰ, ਮੁੱਕਤਸਰ ਦੇ ਵਿੱਚ 3-3 ਮਾਮਲੇ ਸਾਹਮਣੇ ਆਏ ਤੇ ਲੁਧਿੰਆ ਦੇ ਵਿੱਚ 34 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਜਿਨ੍ਹਾਂ ਵਿਚੋਂ 21 ਮਾਮਲੇ ਨਵੇਂ ਦੱਸੇ ਜਾ ਰਹੇ ਹਨ ਅਤੇ ਬਾਕੀਆਂ ਦੀ ਬਾਰੇ ਪਤਾ ਲਗਾਇਆ ਜਾ ਰਿਹਾ ਹੈ।
ਅੰਮ੍ਰਿਤਸਰ ਦੇ ਵਿਚ ਇੱਕ ਦਿਨ ‘ਚ ਹੀ 28 ਮਾਮਲੇ ਸਾਹਮਣੇ ਆਏ ਹਨ, ਕਪੂਰਥਲਾ ਦੇ ਵਿਚ 6 ਮਾਮਲੇ ਦੀ ਪੁਸ਼ਟੀ ਹੋਈ ਹੈ। ਕੁੱਲ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਅੱਜ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ ਅੱਜ ਦੇ ਇੱਕ ਦਿਨ ‘ਚ 105 ਮਾਮਲੇ ਜਿਸ ਕਰਕੇ ਕੇਸ ਚ ਵਾਧਾ ਹੋਇਆ ਹੁਣ ਕੁੱਲ 480 ਕੋਰੋਨਾ ਪੀੜਤ ਮਰੀਜ਼ ਪੰਜਾਬ ‘ਚ ਹੀ ਚੁੱਕੇ ਹਨ।