Connect with us

National

ਕੜਾਕੇ ਦੀ ਗਰਮੀ ‘ਚ ਪੁਲਸ ਵਾਲਿਆਂ ਨੂੰ ਇਹ ਜੈਕਟ ਰੱਖੇਗੀ ਠੰਡਾ

Published

on

GURUGRAM : ਵਧਦੀ ਗਰਮੀ ਆਪਣਾ ਕਹਿਰ ਮਚਾ ਰਹੀ ਹੈ | ਗਰਮੀ ਤੋਂ ਬਚਣ ਲਈ ਟ੍ਰੈਫਿਕ ਪੁਲਿਸ ਦੇ ਜਵਾਨਾਂ ਲਈ ਇੱਕ ਸਪੈਸ਼ਲ ਕੂਲਿੰਗ ਜੈਕਟ ਤਿਆਰ ਕੀਤੀ ਗਈ ਹੈ | ਜੋ ਉਹ ਗਰਮੀ ਅਤ ਧੁੱਪਾਂ ‘ਚ ਖੜ੍ਹਕੇ ਆਪਣੀ ਡਿਊਟੀ ਦੇ ਸਕਣ|

ਇਹ ਜੈਕਟ ਉਨ੍ਹਾਂ ਨੂੰ ਵਧਦੀ ਗਰਮੀ ਤੋਂ ਬਚਾਏਗੀ ਅਤੇ ਠੰਡਕ ਦਵੇਗੀ| ਇਹ ਜੈਕਟ ਨੂੰ ਖਾਸ ਤੋਰ ‘ਤੇ ਪੁਲਿਸ ਜਵਾਨਾਂ ਲਈ ਬਣਾਈ ਗਈ ਹੈ | ਇਹ ਜੈਕਟ ਗੁਰੂਗਰਾਮ ਦੇ ਪੁਲਿਸ ਕਰਮਚਾਰੀਆਂ ਨੂੰ ਮਿਲ ਗਈ ਹੈ| ਗੁਰੂਗਰਾਮ ਦੇ ਟ੍ਰੈਫਿਕ ਪੁਲਿਸ ਕ੍ਰ੍ਰਮਚਾਰੀ ਇਹ ਜੈਕਟ ਪਾ ਕੇ ਆਪਣੀ ਡਿਊਟੀ ਨਿਭਾ ਰਹੇ ਹਨ| ਜੋ ਉਨ੍ਹਾਂ ਨੂੰ ਭਿਆਨਕ ਗਰਮੀ ਤੋਂ ਬਚਾਏਗਾ। ਏ.ਸੀ.ਪੀ ਟ੍ਰੈਫਿਕ ਸੁਖਬੀਰ ਸਿੰਘ ਨੇ ਦੱਸਿਆ ਕਿ ਚੱਲ ਰਹੀ ਗਰਮੀ ਦੇ ਮੱਦੇਨਜ਼ਰ ਨਮੂਨੇ ਵਜੋਂ ਕੂਲਿੰਗ ਜੈਕਟਾਂ ਦਿੱਤੀਆਂ ਗਈਆਂ ਹਨ।

ਪੁਲਿਸ ਮੁਲਾਜ਼ਮਾਂ ਨੂੰ ਇਹ ਕੂਲਿੰਗ ਜੈਕੇਟ ਗੁਰੂਗ੍ਰਾਮ ਵਿੱਚ ਮਿਲੀ ਹੈ। ਗੁਰੂਗ੍ਰਾਮ ‘ਚ ਟ੍ਰੈਫਿਕ ਪੁਲਸ ਦੇ ਕਰਮਚਾਰੀ ਕੂਲਿੰਗ ਜੈਕਟ ਪਾ ਕੇ ਡਿਊਟੀ ਕਰ ਰਹੇ ਹਨ। ਜੋ ਉਨ੍ਹਾਂ ਨੂੰ ਭਿਆਨਕ ਗਰਮੀ ਤੋਂ ਬਚਾਏਗਾ।

ਗਰਮੀ ਦੌਰਾਨ ਗੁਰੂਗ੍ਰਾਮ ‘ਚ ਪੁਲਸ ਕਰਮਚਾਰੀਆਂ ਨੂੰ ਇਕ ਵਿਸ਼ੇਸ਼ ਜੈਕਟ ਦਿੱਤੀ ਗਈ ਹੈ, ਜੋ ਇਸ ਕੜਕਦੀ ਗਰਮੀ ‘ਚ ਉਨ੍ਹਾਂ ਨੂੰ ਠੰਡਕ ਦਾ ਅਹਿਸਾਸ ਕਰਾਏਗੀ। ਇਹ ਜੈਕਟ ਕੋਈ ਆਮ ਜੈਕਟ ਨਹੀਂ ਹੈ। ਇਸ ਨੂੰ ਵਿਸ਼ੇਸ਼ ਤੌਰ ‘ਤੇ ਕੜਾਕੇ ਦੀ ਗਰਮੀ ‘ਚ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ ਲਈ ਤਿਆਰ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਦਿੱਤੀ ਜਾਣਕਾਰੀ..

ਜਾਣਕਾਰੀ ਮੁਤਾਬਕ ਡਿਪਟੀ ਕਮਿਸ਼ਨਰ ਆਫ ਪੁਲਿਸ ਟਰੈਫਿਕ ਵਰਿੰਦਰ ਵਿਜ ਆਈ.ਪੀ.ਐਸ ਨੇ ਆਪਣੇ ਦਫ਼ਤਰ ਵਿੱਚ 13 ਜ਼ੋਨਲ ਅਧਿਕਾਰੀਆਂ ਨੂੰ ਕੜਕਦੀ ਗਰਮੀ ਤੋਂ ਬਚਾਉਣ ਲਈ ਟਰਾਇਲ ਦੇ ਆਧਾਰ ‘ਤੇ ਏਅਰ ਕੂਲਿੰਗ ਜੈਕਟਾਂ ਵੰਡੀਆਂ। ਇਹ ਸਾਰੇ 13 ਜ਼ੋਨਲ ਅਧਿਕਾਰੀ ਆਪਣੇ-ਆਪਣੇ ਚੈਕਿੰਗ ਪੁਆਇੰਟਾਂ ‘ਤੇ ਇਨ੍ਹਾਂ ਜੈਕਟਾਂ ਨੂੰ ਪਹਿਨ ਕੇ ਡਿਊਟੀ ਕਰਨਗੇ ਅਤੇ ਇਸ ਜੈਕੇਟ ਸਬੰਧੀ ਆਪਣੇ ਸੁਝਾਅ ਵੀ ਕੰਪਨੀ ਨਾਲ ਸਾਂਝੇ ਕਰਨਗੇ ਕਿਉਂਕਿ ਉਨ੍ਹਾਂ ਦੇ ਸੁਝਾਵਾਂ ਨੂੰ ਧਿਆਨ ‘ਚ ਰੱਖਦਿਆਂ ਹੀ ਟ੍ਰੈਫਿਕ ਪੁਲਸ ਆਪਣੇ ਬਾਕੀ ਮੁਲਾਜ਼ਮਾਂ ਲਈ ਜੈਕਟਾਂ ਤਿਆਰ ਕਰਨ ‘ਤੇ ਵਿਚਾਰ ਕਰ ਸਕਦੀ ਹੈ ਇਸ ਕੂਲਿੰਗ ਜੈਕਟ ਨੂੰ ਵੰਡਣਾ।