Connect with us

Punjab

ਅਚਾਨਕ ਇਨ੍ਹਾਂ ਸ਼ਹਿਰਾਂ ‘ਚ ਮੈਡੀਕਲ ਸਟੋਰਾਂ ‘ਤੇ ਡਰੱਗ ਟੀਮ ਤੇ ਪੁਲਿਸ ਨੇ ਮਾਰਿਆ ਛਾਪਾ, ਦੁਕਾਨਾਂ ਬੰਦ ਕਰ ਭੱਜੇ ਮਾਲਕ

Published

on

ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਾਤਮੇ ਲਈ ਪੁਲਿਸ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ ਪੁਲਿਸ ਵੱਲੋਂ ਛਾਪੇ ਮਾਰ ਕੇ ਨਸ਼ਾ ਵੇਚਣ ਵਾਲੇ ਤਸਕਰਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਰਿਹਾ ਹੈ।ਇਸੇ ਦੇ ਤਹਿਤ ਹੁਣ ਡਰੱਗ ਟੀਮਾਂ ਵੱਲੋਂ ਮੈਡੀਕਲ ਸਟੋਰਾਂ ਉੱਪਰ ਛਾਪੇ ਵੀ ਮਾਰੇ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਕਾਰਵਾਈ ਫਿਰੋਜ਼ਪੁਰ ਤੇ ਜ਼ੀਰਾ ਸ਼ਹਿਰਾਂ ਵਿੱਚ ਹੋਈ, ਜਿੱਥੇ ਡਰੱਗ ਇੰਸਪੈਕਟਰ ਸੋਨੀਆ ਗੁਪਤਾ ਅਤੇ ਜ਼ੀਰਾ ਪੁਲਿਸ ਵੱਲੋਂ ਆਪਣੀਆਂ ਟੀਮਾਂ ਸਮੇਤ ਪਹੁੰਚ ਕੇ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਕਈ ਦਵਾਈਆਂ ਕਬਜ਼ੇ ਵਿੱਚ ਲਈਆਂ ਗਈਆਂ ਹਨ।

ਦੱਸ ਦੇਈਏ ਕਿ ਜਦੋਂ ਡਰੱਗ ਇੰਸਪੈਕਟਰ ਤੇ ਪੁਲਿਸ ਵੱਲੋਂ ਬੱਸ ਸਟੈਂਡ ਜ਼ੀਰਾ ਦੇ ਸਾਹਮਣੇ ਇੱਕ ਮੈਡੀਕਲ ਸਟੋਰ ‘ਤੇ ਰੇਡ ਕੀਤੀ ਗਈ, ਜਿਥੇ ਨਸ਼ੇ ਦੇ ਨਾਲ-ਨਾਲ ਸੱਟੇਬਾਜ਼ੀ ਦਾ ਵੀ ਕੰਮ ਕੀਤੇ ਜਾਣ ਦੀ ਸੂਚਨਾ ਮਿਲੀ ਸੀ। ਇਸ ਦੌਰਾਨ ਉਹਨਾਂ ਵੱਲੋਂ ਪ੍ਰੈਗਾ ਕੈਪਸੂਲ ਬਰਾਮਦ ਕੀਤੇ ਗਏ, ਜਿਨਾਂ ਦੇ ਬਿੱਲ ਉਹਨਾਂ ਵੱਲੋਂ ਨਹੀਂ ਪੇਸ਼ ਕੀਤੇ ਗਏ। ਇਸ ਤੋਂ ਇਲਾਵਾ ਟੀਮ ਵੱਲੋਂ ਸ਼ਹਿਰ ਦੇ ਹੋਰਨਾਂ ਮੈਡੀਕਲ ਸਟੋਰਾਂ ‘ਤੇ ਵੀ ਰੇਡ ਕੀਤੀ। ਇਸ ਦੌਰਾਨ ਉਹਨਾਂ ਨੂੰ ਕੁਝ ਵੀ ਬਰਾਮਦ ਤਾਂ ਨਹੀਂ ਹੋਇਆ । ਪਰ ਸ਼ਹਿਰ ਵਿੱਚ ਪੁਲਿਸ ਤੇ ਡਰੱਗ ਟੀਮ ਦੇ ਰੇਡ ਦੀ ਖ਼ਬਰ ਸੁਣ ਕਈ ਥਾਵਾਂ ਤੇ ਮੈਡੀਕਲ ਸਟੋਰ ਬੰਦ ਕਰ ਕੇ ਮਾਲਕ ਫਰਾਰ ਹੋ ਗਏ ਸਨ।

ਇਸ ਸਬੰਧੀ ਡਰੱਗ ਇੰਸਪੈਕਟਰ ਸੋਨੀਆ ਗੁਪਤਾ ਅਤੇ ਜ਼ੀਰਾ ਦੇ ਡੀ.ਐੱਸ.ਪੀ ਗੁਰਦੀਪ ਸਿੰਘ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ।ਉਨ੍ਹਾਂ ਨੇ ਦੱਸਿਆ ਹੈ ਕਿ ਜਿਵੇਂ ਪੰਜਾਬ ਭਰ ਨੂੰ ਨਸ਼ਾ ਮੁਕਤ ਕਰ ਲਈ ਮੁਹਿੰਮ ਚਲਾਈ ਗਈ ਹੈ। ਉਸੇ ਤਹਿਤ ਪੁਲਿਸ ਅਤੇ ਡਰੱਗ ਟੀਮ ਦੇ ਸਾਂਝੇ ਯਤਨਾਂ ਸਦਕਾ ਮੈਡੀਕਲ ਸਟੋਰਾਂ ‘ਤੇ ਵੀ ਛਾਪਾ ਮਾਰਿਆ ਗਿਆ।