Connect with us

National

ਨਿਪਾਹ ਵਾਇਰਸ ਦਾ ਹੋਇਆ ਸ਼ਿਕਾਰ ਹੋਣ ਕਾਰਨ 14 ਸਾਲਾਂ ਮੁੰਡੇ ਦੀ ਮੌਤ

Published

on

Kerala: ਕੇਰਲ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਨਿਪਾਹ ਵਾਇਰਸ ਨਾਲ ਸੰਕਰਮਿਤ 14 ਸਾਲ ਦੇ ਲੜਕੇ ਦੀ ਮੌਤ ਹੋ ਗਈ ਹੈ। ਮ੍ਰਿਤਕ ਲੜਕੇ ਦੇ ਪਿਤਾ ਅਤੇ ਚਾਚਾ ਵੀ ਇਸ ਵਾਇਰਸ ਨਾਲ ਸੰਕਰਮਿਤ ਹੋਏ ਹਨ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸੂਬੇ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਇਹ ਜਾਣਕਾਰੀ ਦਿੱਤੀ ਹੈ।

ਰਾਜ ਵਾਇਰਸ ਦੇ ਸੰਭਾਵਿਤ ਪ੍ਰਕੋਪ ਨੂੰ ਲੈ ਕੇ ਅਲਰਟ ‘ਤੇ ਹੈ। ਇਸ ਦੌਰਾਨ ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਨਿਪਾਹ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਚੁੱਕੇ ਜਾਣ ਵਾਲੇ ਕਦਮਾਂ ‘ਤੇ ਚਰਚਾ ਕਰਨ ਲਈ ਸ਼ਨੀਵਾਰ ਨੂੰ ਮਲਪੁਰਮ ਜ਼ਿਲੇ ‘ਚ ਇਕ ਉੱਚ-ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ।

ਸਿਹਤ ਮੰਤਰੀ ਨੇ ਦਿੱਤੀ ਜਾਣਕਾਰੀ

ਸਿਹਤ ਮੰਤਰੀ ਨੇ ਕਿਹਾ ਕਿ ਮਲਪੁਰਮ ਵਿੱਚ ਨਿਪਾਹ ਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਲੋਕਾਂ ਨੂੰ ਇਸ ਵਾਇਰਸ ਤੋਂ ਬਚਾਉਣ ਲਈ ਪੂਰੀ ਤਿਆਰੀ ਕਰ ਲਈ ਗਈ ਹੈ।ਨਿਪਾਹ ਨੂੰ ਕੰਟਰੋਲ ਕਰਨ ਲਈ ਸਰਕਾਰੀ ਹੁਕਮਾਂ ਤਹਿਤ ਬਣਾਈ ਗਈ ਸਟੈਂਡਰਡ ਆਪਰੇਟਿੰਗ ਪ੍ਰੋਸੀਜਰਜ਼ (ਐਸਓਪੀ) ਦੇ ਆਧਾਰ ‘ਤੇ 25 ਕਮੇਟੀਆਂ ਬਣਾਈਆਂ ਗਈਆਂ ਹਨ।

ਕੀ ਹੈ ਨਿਪਾਹ ਵਾਇਰਸ ?

ਨਿਪਾਹ ਵਾਇਰਸ (NiV) ਇੱਕ ਬਿਮਾਰੀ ਹੈ ਜੋ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਦੀ ਹੈ। ਇਸ ਨੂੰ ਜ਼ੂਨੋਟਿਕ ਬਿਮਾਰੀ ਕਿਹਾ ਜਾਂਦਾ ਹੈ। ਇਹ ਚਮਗਿੱਦੜਾਂ ਅਤੇ ਸੂਰਾਂ ਤੋਂ ਮਨੁੱਖਾਂ ਵਿੱਚ ਫੈਲ ਸਕਦਾ ਹੈ। ਇਹ ਵਾਇਰਸ ਬੁਖਾਰ, ਉਲਟੀਆਂ, ਸਾਹ ਦੀ ਬਿਮਾਰੀ ਅਤੇ ਦਿਮਾਗ ਵਿੱਚ ਸੋਜ ਦਾ ਕਾਰਨ ਬਣ ਸਕਦਾ ਹੈ।

ਇਸ ਦੇ ਕੀ ਹਨ ਲੱਛਣ ?

ਵਾਇਰਲ ਬੁਖਾਰ ਦੇ ਆਮ ਲੱਛਣਾਂ ਨੂੰ ਪੈਦਾ ਕਰਨ ਤੋਂ ਇਲਾਵਾ, ਇਹ ਲਾਗ ਦਿਮਾਗੀ ਪ੍ਰਣਾਲੀ ਨੂੰ ਵੀ ਪ੍ਰਭਾਵਿਤ ਕਰਦੀ ਹੈ। ਇਸ ਕਾਰਨ ਕੇਂਦਰੀ ਨਸ ਪ੍ਰਣਾਲੀ ਵੀ ਪ੍ਰਭਾਵਿਤ ਹੁੰਦੀ ਹੈ, ਜਿਸ ਕਾਰਨ ਦਿਮਾਗ ਵਿੱਚ ਸੋਜ ਜਾਂ ਇਨਸੇਫਲਾਈਟਿਸ ਹੋ ਜਾਂਦੀ ਹੈ। ਇਸ ਕਾਰਨ ਮਰੀਜ਼ 24 ਤੋਂ 48 ਘੰਟਿਆਂ ਵਿੱਚ ਕੋਮਾ ਵਿੱਚ ਜਾ ਸਕਦਾ ਹੈ।