Connect with us

Punjab

ਜਲੰਧਰ ਦੌਰੇ ‘ਤੇ CM ਭਗਵੰਤ ਮਾਨ, ਲੋਕਾਂ ਨਾਲ ਕਰਨਗੇ ਮੁਲਾਕਾਤ

Published

on

JALANDHAR : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਦੌਰਾਨ ਕੀਤੇ ਵਾਅਦੇ ਮੁਤਾਬਕ ਮੁੱਖ ਮੰਤਰੀ ਅੱਜ ਯਾਨੀ 24 ਮਈ ਨੂੰ ਜਲੰਧਰ ਆਉਣਗੇ। ਭਗਵੰਤ ਮਾਨ ਜਲੰਧਰ ਦੇ ਦੋ ਦਿਨ ਦੌਰੇ ‘ਤੇ ਹਨ।ਬੁੱਧਵਾਰ ਅਤੇ ਵੀਰਵਾਰ ਨੂੰ ਉਹ ਜਲੰਧਰ ਸਮੇਤ ਵੱਖ-ਵੱਖ ਖੇਤਰਾਂ ਦੇ ਆਗੂਆਂ ਨਾਲ ਮੀਟਿੰਗਾਂ ਕਰਕੇ ਆਉਣ ਵਾਲੀਆਂ ਚੋਣਾਂ ਲਈ ਰਣਨੀਤੀ ਤੈਅ ਕਰਨਗੇ।

ਇਹ ਜਾਣਕਾਰੀ ਸੀਐਮ ਮਾਨ ਨੇ ਬੀਤੇ ਦਿਨ ਟਵੀਟ ਕਰਕੇ ਸਾਂਝੀ ਕੀਤੀ ਸੀ | ਦੱਸ ਦਈਏ ਕਿ ਜਲੰਧਰ ਪੱਛਮੀ ਜ਼ਿਮਨੀ ਚੋਣ ਦੌਰਾਨ ਸੀਐੱਮ ਮਾਨ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਹਰ ਹਫ਼ਤੇ ਦੋ ਦਿਨ ਜਲੰਧਰ ਵਿੱਚ ਬੈਠਣਗੇ। ਅਜਿਹੇ ‘ਚ ਉਹ ਮਾਝਾ ਅਤੇ ਦੁਆਬੇ ਦੇ ਆਗੂਆਂ ਨਾਲ ਮੀਟਿੰਗ ਕਰ ਸਕਣਗੇ। ਇਸ ਦੇ ਲਈ ਸੀਐਮ ਮਾਨ ਨੇ ਜਲੰਧਰ ‘ਚ ਕਿਰਾਏ ‘ਤੇ ਮਕਾਨ ਵੀ ਲਿਆ ਹੈ।ਜਲੰਧਰ ਪੱਛਮੀ ਹਲਕੇ ਦੀ ਜ਼ਿਮਨੀ ਚੋਣ ‘ਚ ਮਿਲੀ ਜਿੱਤ ਲਈ ਜਲੰਧਰ ਵਾਸੀਆਂ ਦਾ ਮੁੱਖ ਮੰਤਰੀ ਭਗਵੰਤ ਮਾਨ ਧੰਨਵਾਦ ਕਰਨਗੇ ।

ਟਵੀਟ ‘ਤੇ ਦਿੱਤੀ ਜਾਣਕਾਰੀ

ਉਨ੍ਹਾਂ ਨੇ ਟਵੀਟ ‘ਚ ਲਿਖਿਆ, ਜ਼ਿਮਨੀ ਚੋਣ ਦੌਰਾਨ ਜਲੰਧਰ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਹਫ਼ਤੇ ‘ਚ ਦੋ ਦਿਨ ਜਲੰਧਰ ਰਿਹਾ ਕਰਾਂਗੇ ਤੇ ਮਾਝੇ-ਦੋਆਬੇ ਦੇ ਲੋਕਾਂ ਦੇ ਕੰਮ ਏਥੇ ਹੀ ਹੋਣਗੇ…ਤੁਹਾਡੇ ਨਾਲ ਕੀਤੇ ਵਾਅਦੇ ਮੁਤਾਬਕ 24 ਅਤੇ 25 ਜੁਲਾਈ ਨੂੰ ਲੋਕਾਂ ਦਾ ਧੰਨਵਾਦ ਕਰਨ ਤੇ ਮੁਲਾਕਾਤ ਕਰਨ ਲਈ ਜਲੰਧਰ ਆ ਰਿਹਾ ਹਾਂ…

ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਨੇ ਭਾਜਪਾ ਵਿੱਚ ਸ਼ਾਮਲ ਹੋਏ ਸ਼ੀਤਲ ਅੰਗੁਰਾਲ ਨੂੰ ਕਰੀਬ ਸਾਢੇ 37 ਹਜ਼ਾਰ ਵੋਟਾਂ ਨਾਲ ਹਰਾਇਆ। ਅਜਿਹੇ ‘ਚ ਪੱਛਮੀ ਵਿਧਾਨ ਸਭਾ ਹਲਕੇ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੈ।