Corona Virus
ਬ੍ਰੇਕਿੰਗ: ਜਲੰਧਰ ‘ਚ 4 ਹੋਰ ਕੇਸ ਕੋਰੋਨਾ ਪੌਜ਼ਿਟਿਵ, ਕੁੱਲ ਗਿਣਤੀ 124
ਜਲੰਧਰ, 3 ਮਈ : ਜਲੰਧਰ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਅੱਜ ਜਲੰਧਰ ਵਿੱਚ 4 ਹੋਰ ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਇੱਕ ਔਰਤ ਅਤੇ ਤਿੰਨ ਮਰਦ ਹਨ, ਇਨ੍ਹਾਂ ਵਿੱਚ ਤਿੰਨ ਜਣੇ ਬਸਤੀ ਦਾਨਿਸ਼ਮੰਦਾਂ ਦੇ ਤੇ ਇੱਕ ਕਾਜੀ ਮੁਹੱਲੇ ਦਾ ਹੈ। ਇਹ ਸਭ ਪੁਰਾਣੇ ਕੋਰੋਨਾ ਪੌਜ਼ਿਟਿਵ ਨਾਲ ਸੰਪਰਕ ਰੱਖਦੇ ਹਨ।
ਦਸ ਦਈਏ ਕਿ ਜਲੰਧਰ ਵਿੱਚ ਕਰੋਨਾ ਦੇ ਪੀੜਤਾਂ ਦੀ ਗਿਣਤੀ ਕੁੱਲ 124 ਹੋ ਗਈ ਹੈ। ਜਲੰਧਰ ਜਿਲ੍ਹੇ ਵਿੱਚ ਹੁਣ ਤੱਕ 8 ਮਰੀਜ਼ ਠੀਕ ਹੋਏ ਹਨ ਤੇ ਚਾਰ ਜਣਿਆਂ ਦੀ ਮੌਤ ਹੋ ਚੁੱਕੀ ਹੈ।