Corona Virus
DGP ਦਿਨਕਰ ਗੁਪਤਾ ਵਲੋਂ ਕੋਰੋਨਾ ਖਿਲਾਫ ਲੜਾਈ ਕਰ ਰਹੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ
ਚੰਡੀਗੜ੍ਹ, 3 ਮਈ : ਕੋਰੋਨਾ ਮਹਾਮਾਰੀ ਦਾ ਪ੍ਰਕੋਪ ਦਿਨੋਂ ਦਿਨ ਵਧਦਾ ਜਾ ਰਿਹਾ, ਜਿਸ ਕਾਰਨ ਲੋਕ ਘਰਾਂ ਅੰਦਰ ਬੰਦ ਹਨ ।
ਦੱਸ ਦਈਏ ਕਿ ਪੰਜਾਬ ਦਾ ਕੋਈ ਵੀ ਜ਼ਿਲ੍ਹਾ ਅਜਿਹਾ ਨਹੀਂ ਰਿਹਾ ਜਿੱਥੇ ਕੋਰੋਨਾ ਦਾ ਪ੍ਰਭਾਵ ਨਾ ਫੈਲਿਆ ਹੋਵੇ। ਵਿਸ਼ਵ ਭਰ ‘ਚ ਡਾਕਟਰ, ਕਰਮਚਾਰੀ, ਪੁਲਿਸ ਪ੍ਰਸ਼ਾਸ਼ਨ ਹੀ ਇਸ ਕੋਰੋਨਾ ਨਾਲ ਅੱਗੇ ਹੋ ਕੇ ਲੜ ਰਹੇ ਹਨ । ਅਤੇ ਜੋ ਨੇ ਪਹਿਲੇ ਦਿਨ ਤੋਂ ਹੀ ਆਪਣੀ ਜ਼ਿਮੇਵਾਰੀ ਨੂੰ ਸਮਝ ਕੇ ਡਿਊਟੀ ਕਰ ਰਹੇ ਹਨ।
ਜਿਸਦੇ ਚਲਦਿਆਂ ਅੱਜ DGP ਦਿਨਕਰ ਗੁਪਤਾ ਵਲੋਂ 108 ਪੁਲਿਸ ਮੁਲਾਜ਼ਮਾਂ, ਪੀਜੀਆਈ ਦੇ 7 ਡਾਕਟਰ, ਪੀਸੀਐਮਐਸ ਦੇ 3, 1 ਸਮਾਜ ਸੇਵਕ ਅਤੇ ਪੀਜੀਆਈ ਦੇ ਸਮੁੱਚੇ ਨਰਸਿੰਗ ਅਤੇ ਹਸਪਤਾਲ ਅਟੈਂਡੈਂਟ ਸਟਾਫ ਨੂੰ ਸਮਾਜ ਦੀ ਮਿਸਾਲੀ ਸੇਵਾ ਲਈ ਸਨਮਾਨ ਅਤੇ ਡਿਸਕ ਨਾਲ ਸਨਮਾਨਿਤ ਕੀਤਾ ਗਿਆ ਹੈ।