Punjab
ਮੁਆਫ਼ੀ ਭੁੱਲਾਂ ਦੀ ਹੁੰਦੀ ਹੈ, ਗੁਨਾਹਾਂ ਦੀ ਨਹੀਂ’: ਮੁੱਖ ਮੰਤਰੀ ਭਗਵੰਤ ਮਾਨ
PUNJAB CM : ਸੀਐਮ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ‘ਤੇ ਤੰਜ ਕੱਸਿਆ ਹੈ । ਸੁਖਬੀਰ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸੀਲਬੰਦ ਲਿਫਾਫੇ ਵਿੱਚ ਆਪਣੇ ਗੁਨਾਹਾਂ ਦਾ ਸਪੱਸ਼ਟੀਕਰਨ ਦਿੱਤਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਬਾਦਲ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭੁੱਲਾਂ ਦੀ ਮਾਫ਼ੀ ਹੁੰਦੀ ਹੈ, ਗੁਨਾਹਾਂ ਦੀ ਸਜ਼ਾ ਹੀ ਹੁੰਦੀ ਹੈ। ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲੇਗੀ। ਉਸ ਸਮੇਂ ਦੋਸ਼ੀਆਂ ਨੇ ਖੁਦ ਜਾਂਚ ਕੀਤੀ ਸੀ। ਮੁਲਜ਼ਮਾਂ ਖ਼ਿਲਾਫ਼ ਦਸਤਾਵੇਜ਼ ਤਿਆਰ ਹਨ ਅਤੇ ਉਹ ਜਲਦੀ ਹੀ ਵੱਡੇ ਹੈਰਾਨ ਕਰਨ ਵਾਲੇ ਖੁਲਾਸੇ ਕਰਨਗੇ। ਸੁਖਬੀਰ ਖਿਲਾਫ ਖੜ੍ਹਾ ਬਾਗੀ ਧੜਾ ਕਹਿ ਰਿਹਾ ਹੈ ਕਿ ਸਾਡੇ ਨਾਲ ਗੱਲ ਨਹੀਂ ਹੋਈ। ਬਾਗੀ ਧੜੇ ਨੂੰ ਬੋਲਣ ਲਈ 8 ਸਾਲ ਲੱਗ ਗਏ। ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਸਾਰੇ ਧਰਮਾਂ ਦੀਆਂ ਪਵਿੱਤਰ ਪੁਸਤਕਾਂ ਸੁਰੱਖਿਅਤ ਰਹਿਣੀਆਂ ਚਾਹੀਦੀਆਂ ਹਨ। ਅਪਰਾਧਾਂ ਲਈ ਸਜ਼ਾ ਜ਼ਰੂਰ ਹੈ। ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲੇਗੀ।