India
ਦੋ ਕਾਂਸੀ ਦੇ ਮੈਡਲ ਜਿੱਤ ਕੇ ਮਨੂ ਭਾਕਰ ਪਹੁੰਚੀ ਭਾਰਤ
MANU BHAKER : ਡਬਲ ਓਲੰਪਿਕ ਤਮਗਾ ਜੇਤੂ ਮਨੂ ਭਾਕਰ ਅੱਜ ਭਾਰਤ ਪਰਤ ਆਈ ਹੈ। ਮਨੂ ਭਾਕਰ ਨੇ ਪੈਰਿਸ ਓਲੰਪਿਕ ‘ਚ ਦੋ ਕਾਂਸੀ ਦੇ ਮੈਡਲ ਜਿੱਤੇ ਹਨ ਅਤੇ ਆਪਣੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ । ਕਾਂਸੀ ਦੇ ਮੈਡਲ ਜਿੱਤ ਕੇ ਮਨੂ ਭਾਕਰ ਭਾਰਤ ਵਾਪਸ ਆ ਗਈ ਹੈ ਜਿੱਥੇ ਦਿੱਲੀ ਏਅਰਪੋਰਟ ਤੇ ਭਰਵਾਂ ਸਵਾਗਤ ਹੋਇਆ ਹੈ।
- ਦਿੱਲੀ ਹਵਾਈ ਅੱਡੇ ‘ਤੇ ਪਹੁੰਚੀ ਮਨੂ ਭਾਕਰ
- ਪੈਰਿਸ ਓਲੰਪਿਕ ‘ਚ ਇਤਿਹਾਸਕ ਪ੍ਰਦਰਸ਼ਨ ਤੋਂ ਭਾਰਤ ਪਰਤੀ
- 10 ਮੀਟਰ ਏਅਰ ਪਿਸਟਲ ਤੇ ਮਿਕਸਡ ਟੀਮ ‘ਚ ਕਾਂਸੀ ਦਾ ਤਗਮੇ ਜਿੱਤੇ
- ਦਿੱਲੀ ਏਅਰਪੋਰਟ ‘ਤੇ ਮਨੂ ਭਾਕਰ ਦਾ ਭਰਵਾਂ ਸਵਾਗਤ
ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਨ੍ਹਾਂ ਦਾ ਉਨ੍ਹਾਂ ਦੇ ਪਰਿਵਾਰ ਵੱਲੋਂ ਅਤੇ ਲੋਕਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਜਿਵੇਂ ਹੀ ਉਹ ਏਅਰਪੋਰਟ ਤੋਂ ਬਾਹਰ ਆਏ , ਉਨ੍ਹਾਂ ਦੇ ਮਾਤਾ-ਪਿਤਾ ਨੇ ਮਨੂ ਭਾਕਰ ਨੂੰ ਜੱਫੀ ਪਾ ਲਈ ਅਤੇ ਮੱਥੇ ਨੂੰ ਚੁੰਮਿਆ। ਮਨੂ ਦੇ ਨਾਲ ਉਨ੍ਹਾਂ ਦੇ ਕੋਚ ਜਸਪਾਲ ਰਾਣਾ ਨੇ ਵੀ ਨਿੱਘਾ ਸਵਾਗਤ ਕੀਤਾ। ਮਨੂ ਨੇ ਕਿਹਾ, ‘ਇੰਨਾ ਪਿਆਰ ਪਾ ਕੇ ਮੈਂ ਬਹੁਤ ਖੁਸ਼ ਹਾਂ।
ਇੱਕੋ ਓਲੰਪਿਕ ‘ਚ ਜਿੱਤੇ 2 ਮੈਡਲ
ਹਰਿਆਣਾ ਦੇ ਝੱਜਰ ਦੀ ਰਹਿਣ ਵਾਲੀ ਮਨੂ ਨੇ ਮਹਿਲਾ ਵਿਅਕਤੀਗਤ 10 ਮੀਟਰ ਏਅਰ ਪਿਸਟਲ ਵਿੱਚ ਕਾਂਸੀ ਦਾ ਤਗ਼ਮਾ ਅਤੇ ਮਿਕਸਡ ਮੁਕਾਬਲੇ ਵਿੱਚ ਸਰਬਜੋਤ ਸਿੰਘ ਦੇ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਉਹ ਇੱਕੋ ਓਲੰਪਿਕ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਹੈ।