National
ਵਿਨੇਸ਼ ਫੋਗਾਟ ਕੇਸ ਦਾ ਫੈਸਲਾ ਮੁਲਤਵੀ, 16 ਅਗਸਤ ਨੂੰ ਆਵੇਗਾ ਫੈਸਲਾ
VINESH PHOGAT : ਵਿਨੇਸ਼ ਨੂੰ ਚਾਂਦੀ ਦਾ ਤਗਮਾ ਮਿਲੇਗਾ ਜਾਂ ਨਹੀਂ, ਇਸ ਬਾਰੇ ਬੀਤੇ ਦਿਨ 13 ਅਗਸਤ ਨੂੰ ਫੈਸਲਾ ਹੋਣਾ ਸੀ ਪਰ ਹੁਣ ਇਹ ਫੈਸਲਾ 16 ਅਗਸਤ ਨੂੰ ਆਵੇਗਾ।
ਭਾਰਤੀ ਓਲੰਪਿਕ ਸੰਘ ਨੇ ਪੁਸ਼ਟੀ ਕੀਤੀ ਹੈ ਕਿ ਵਿਨੇਸ਼ ਫੋਗਾਟ ਮਾਮਲੇ ‘ਚ ਫੈਸਲਾ ਟਾਲ ਦਿੱਤਾ ਗਿਆ ਹੈ। ਖੇਡ ਅਦਾਲਤ ਹੁਣ 13 ਅਗਸਤ ਦੀ ਬਜਾਏ 16 ਅਗਸਤ ਨੂੰ ਰਾਤ 9:30 ਵਜੇ ਆਪਣਾ ਫੈਸਲਾ ਸੁਣਾਏਗੀ। ਸਪੋਰਟਸ ਕੋਰਟ ਨੇ ਫੈਸਲਾ ਕਰਨਾ ਹੈ ਕਿ ਵਿਨੇਸ਼ ਫੋਗਾਟ ਨੂੰ ਚਾਂਦੀ ਦਾ ਤਗਮਾ ਦਿੱਤਾ ਜਾਵੇਗਾ ਜਾਂ ਨਹੀਂ। ਇਸ ‘ਤੇ ਸੁਣਵਾਈ ਪੂਰੀ ਹੋ ਚੁੱਕੀ ਹੈ। ਪਹਿਲਾਂ ਫੈਸਲਾ 10 ਅਗਸਤ ਨੂੰ ਆਉਣਾ ਸੀ। ਫਿਰ ਇਸ ਨੂੰ 13 ਅਗਸਤ ਤੱਕ ਮੁਲਤਵੀ ਕਰ ਦਿੱਤਾ ਗਿਆ। ਹੁਣ ਫੈਸਲਾ 16 ਅਗਸਤ ਨੂੰ ਰਾਤ 9:30 ਵਜੇ ਆ ਸਕਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਓਲੰਪਿਕ ਵਿੱਚ ਵਿਨੇਸ਼ ਫੋਗਾਟ ਦੇ 50 ਕਿਲੋਗ੍ਰਾਮ ਫਾਈਨਲ ਤੋਂ ਪਹਿਲਾਂ ਅਯੋਗ ਕਰਾਰ ਦਿੱਤਾ ਸੀ।ਜਿਸ ਕਾਰਨ ਵਿਨੇਸ਼ ਫੋਗਾਤ ਪੈਰਿਸ ਓਲੰਪਿਕ ‘ਚ ਫਾਈਨਲ ਨਹੀਂ ਖੇਡ ਸਕੀ।