Corona Virus
ਭਾਰਤ ‘ਚ ਕੋਰੋਨਾ ਕਾਰਨ 1373 ਲੋਕਾਂ ਦੀ ਜਾਨ ਗਈ
ਕੋਰੋਨਾ ਅਪਡੇਟ, 04 ਮਈ 2020 : ਕੋਵਿਡ19 ਨੇ ਪੂਰੀ ਦੁਨੀਆਂ ਵਿੱਚ ਦਹਿਸ਼ਤ ਮਚਾ ਰੱਖੀ ਹੈ। ਭਾਰਤ ਵਿੱਚ ਵੀ ਇਸ ਦਾ ਕਹਿਰ ਲਗਾਤਾਰ ਜਾਰੀ ਹੈ। ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ ਕੋਰੋਨਾ ਦੇ 2553 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਇਸ ਮਹਾਮਾਰੀ ਨੇ 72 ਲੋਕਾਂ ਦੀ ਜਾਨ ਲੈ ਲਈ। ਸਹਿਤ ਅਤੇ ਪਰਿਵਾਰ ਭਲਾਈ ਵਿਭਾਗ ਅਨੁਸਾਰ ਭਾਰਤ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ 42,533 ਮਾਮਲੇ ਹੋ ਚੁੱਕੇ ਹਨ। ਜਦਕਿ 11,707 ਲੋਕ ਇਸ ਬਿਮਾਰੀ ਨੂੰ ਮਾਤ ਦੇ ਚੁੱਕੇ ਹਨ। ਭਾਰਤ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 1373 ਹੋ ਚੁੱਕਾ ਹੈ।