Corona Virus
ਮਾਨਸਾ ਵਿੱਚ ਇਕ ਹੋਰ ਕੋਰੋਨਾ ਪੌਜ਼ਿਟਿਵ , ਕੁੱਲ ਗਿਣਤੀ 17 ਹੋਈ
ਮਾਨਸਾ, ਨਵਦੀਪ ਆਹਲੂਵਾਲੀਆ, 4 ਮਈ : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਆਏ ਦਿਨ ਵੱਧ ਰਿਹਾ ਹੈ। ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ ਅਤੇਦੇਸ਼ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ।
ਮਾਨਸਾ ਵਿੱਚ ਇਕ ਹੋਰ ਕੋਰੋਨਾ ਪੌਜ਼ਿਟਿਵ ਮਰੀਜ਼ ਪਾਇਆ ਗਿਆ ਹੈ। ਨਾਂਦੇੜ ਸ਼੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਚੋ ਮਾਨਸਾ ਵਿੱਚ ਇਹ ਚੋਥਾ ਮਰੀਜ਼ ਹੈ, ਜਿਸਤੋ ਬਾਅਦ ਮਾਨਸਾ ‘ਚ ਕੁੱਲ ਗਿਣਤੀ 17 ਹੋ ਗਈ ਹੈ।
ਦਸ ਦਈਏ ਕਿ ਮਾਨਸਾ ਵਿੱਚ 4 ਮਰੀਜ਼ ਠੀਕ ਹੋਕੇ ਆਪਣੇ ਘਰ ਵਾਪਿਸ ਚਲੇ ਗਏ ਹਨ ਅਤੇ 13 ਮਰੀਜ਼ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਦਾਖਿਲ ਹਨ।