Punjab
ਗੋਲਗੱਪੇ ਵੇਚਣ ਵਾਲੇ ਪ੍ਰਵਾਸੀ ਦਾ ਹੋਇਆ ਕਤਲ
PUNJAB : ਗੁਰਦਾਸਪੁਰ ਦੇ ਕਸਬਾ ਭੈਣੀ ਮੀਆਂ ਖਾਂ ਵਿੱਚ ਦੇਰ ਰਾਤ ਗੋਲਗੱਪੇ ਦੀ ਰੇਹੜੀ ਲਗਾ ਕੇ ਘਰ ਵਾਪਿਸ ਆ ਰਹੇ ਇਕ ਪ੍ਰਵਾਸੀ ਦਾ ਕਤਲ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਧਰਮਿੰਦਰ ਨਾਮ ਦਾ ਇਹ ਗੋਲਗੱਪੇ ਵੇਚਣ ਵਾਲਾ ਦੇਰ ਰਾਤ ਗੋਲ ਗੱਪੇ ਵੇਚ ਕੇ ਰੇਹੜੀ ਨਾਲ ਲੈਕੇ ਵਾਪਿਸ ਘਰ ਨੂੰ ਆ ਰਿਹਾ ਸੀ ਕਿ ਰਸਤੇ ਵਿੱਚ ਉਸ ਦਾ ਲੁਟੇਰਿਆਂ ਵੱਲੋਂ ਲੁੱਟ ਖੋਹ ਦੀ ਨੀਅਤ ਨਾਲ਼ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਦਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਹਾਲਾਂਕਿ ਪੁਲਿਸ ਅਜੇ ਇਸ ਨੂੰ ਅੰਨਾ ਕਤਲ ਮੰਨ ਰਹੀ ਹੈ ਪਰ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ।
ਮ੍ਰਿਤਕ ਦੀ ਪਤਨੀ ਨੇ ਕੀ ਕਿਹਾ…
ਜਾਣਕਾਰੀ ਦਿੰਦਿਆਂ ਮ੍ਰਿਤਕ ਧਰਮਿੰਦਰ ਦੀ ਪਤਨੀ ਅੰਜਲੀ ਅਤੇ ਉਸਦੇ ਜੀਜੇ ਉਦੇਵੀਰ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ ਸੂਚਨਾ ਮਿਲੇਗੀ ਧਰਮਿੰਦਰ ਦੀ ਕਿਸੇ ਨਾਲ ਲੜਾਈ ਹੋ ਗਈ ਹੈ ਜਦੋਂ ਮੌਕੇ ਤੇ ਗਏ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਉਹਨਾਂ ਦੱਸਿਆ ਕਿ ਉਹ ਇੱਕ ਸਾਲ ਤੋਂ ਭੈਣੀ ਮੀਆਂ ਖਾਂ ਵਿਖੇ ਰਹਿ ਰਹੇ ਹਨ ਅਤੇ ਗੋਲਗੱਪੇ ਵੇਚਣ ਦਾ ਕੰਮ ਕਰਦੇ ਹਨ। ਧਰਮਿੰਦਰ ਦੇ ਤਿੰਨ ਬੱਚੇ ਹਨ ਜਿਹਨਾਂ ਵਿੱਚੋਂ ਸਭ ਤੋਂ ਛੋਟੀ ਲੜਕੀ ਇੱਕ ਸਾਲ ਦੀ ਹੈ। ਓਨਾ ਇਨਸਾਫ ਦੀ ਮੰਗ ਕੀਤੀ ਹੈ
DSP ਨੇ ਦਿੱਤੀ ਜਾਣਕਾਰੀ…
ਦੂਜੇ ਪਾਸੇ ਇੱਸ ਮਾਮਲੇ ਨੂੰ ਲੈਕੇ ਡੀਐਸਪੀ ਸੁੱਖਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਧਰਮਿੰਦਰ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਸ ਦੇ ਸਿਰ ਤੇ ਗਹਿਰੀ ਸੱਟ ਦਾ ਇੱਕ ਨਿਸ਼ਾਨ ਹੈ ਪਰ ਫਿਲਹਾਲ ਇਹ ਸਾਫ ਨਹੀਂ ਹੈ ਕਿ ਉਸ ਦਾ ਕਤਲ ਦੀ ਨੀਅਤ ਨਾਲ ਹੀ ਕੀਤਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।