Punjab
ਕੈਬਨਿਟ ਮੀਟਿੰਗ ‘ਚ ਲਏ ਗਏ ਅਹਿਮ ਫੈਸਲੇ
HARPAL CHEEMA : ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਕਈ ਫੈਸਲਿਆਂ ‘ਤੇ ਮੋਹਰ ਲੱਗੀ ਹੈ । ਪੰਜਾਬੀਆਂ ਦੇ ਹਿੱਤ ‘ਚ ਲਏ ਫੈਸਲੇ ਗਏ ਹਨ। ਸਿੱਖਿਆ,ਕਿਸਾਨੀ ਅਤੇ ਟੈਕਸ ਦੇ ਮੁੱਦੇ ਵਿਚਾਰੇ ਗਏ ਹਨ ।
ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਪੰਜਾਬ ਕੈਬਨਿਟ ਬੈਠਕ ਵਿਚ ਕਈ ਵੱਡੇ ਫੈਸਲੇ ਲਏ ਗਏ ਹਨ। ਮੀਟਿੰਗ ਖ਼ਤਮ ਹੋਣ ਤੋਂ ਬਾਅਦ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਕੈਬਿਨੇਟ ਵੱਲੋਂ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ । ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਕੈਬਨਿਟ ਮੀਟਿੰਗ ਵਿਚ ਖੇਤੀਬਾੜੀ ਨੀਤੀ ਨੂੰ ਲੈ ਕੇ ਚਰਚਾ ਹੋਈ। ਕਿਸਾਨ ਲੀਡਰਾਂ ਨਾਲ ਨੀਤੀ ‘ਤੇ ਚਰਚਾ ਕਰਾਂਗੇ ਅਤੇ ਉਨ੍ਹਾਂ ਤੋਂ ਸੁਝਾਅ ਲਵਾਂਗੇ। ਇਸ ਤੋਂ ਇਲਾਵਾ ਨਵੀਂ ਪੰਜਾਬ ਸਿੱਖਿਆ ਨੀਤੀ ਤੇ ਵੀ ਚਰਚਾ ਹੋਈ ਹੈ। ਪ੍ਰੈਸ ਕਾਨਫਰੰਸ ਕਰਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਨੂੰ ਸਕਿਲ ਬੇਸਡ ਸਿਖਿਆ ਨੀਤੀ ਦੀ ਲੋੜ ਹੈ।
Cabinet Meeting ‘ਚ ਲਏ ਗਏ ਅਹਿਮ ਫੈਸਲੇ…
- ਨਵੀਂ ਖੇਤੀ ਅਤੇ ਸਿੱਖਿਆ ਨੀਤੀ ‘ਤੇ ਚਰਚਾ
- ਨਵੀਂ ਖੇਤੀ ਬਾਰੇ ਕਿਸਾਨਾਂ ਦੀ ਗੱਲਬਾਤ ਕਰਾਂਗੇ
- ਪੰਜਾਬ ਨੂੰ ਸਕਿੱਲ ਬੇਸਡ ਸਿੱਖਿਆ ਨੀਤੀ ਦੀ ਲੋੜ
- ਪ੍ਰਾਈਵੇਟ ਸਕੂਲ ਦੇ 10 ਹਜ਼ਾਰ ਵਿਦਿਆਰਥੀ ਸਰਕਾਰੀ ਸਕੂਲ ‘ਚ ਆਏ
- ਸਕੂਲ ਆਫ਼ ਐਮੀਨੈਂਸ ਲਈ ਵਿਦਿਆਰਥੀਆਂ ਦੀਆਂ 2 ਲੱਖ ਅਰਜ਼ੀਆਂ ਆਈਆਂ
- ਪੰਜਾਬ ਦੇ ਖਜ਼ਾਨੇ ‘ਚ 164 ਕਰੋੜ 35 ਲੱਖ ਆਇਆ
- ਪੈਟਰੋਲ-ਡੀਜ਼ਲ ਤੇ ਵਧਾਇਆ VAT
- ਪੈਟਰੋਲ-61 ਪੈਸੇ ਅਤੇ ਡੀਜ਼ਲ 92 ਪੈਸੇ ਮਹਿੰਗਾ
- ਮਹਿੰਗਾ ਹੋਇਆ ਪੈਟਰੋਲ-ਡੀਜ਼ਲ