Connect with us

Punjab

600 ਗ੍ਰਾਮ ਅਫ਼ੀਮ ਸਮੇਤ 2 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

Published

on

ਪੰਜਾਬ ਪੁਲਿਸ ਨੇ ਨਸ਼ਾ ਵੇਚਣ ਵਾਲਿਆਂ ਖ਼ਿਲਾਫ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਤੁਹਾਨੂੰ ਦੱਸ ਦੇਈਏ ਕਿ ਗੁਰਾਇਆ ਪੁਲਿਸ ਨੇ 600 ਗ੍ਰਾਮ ਅਫ਼ੀਮ ਸਮੇਤ 2 ਵਿਅਕਤੀਆਂ ਨੂੰ ਆਪਣੀ ਹਿਰਾਸਤ ਵਿੱਚ ਲਿਆ ਹੈ। ਇਹ ਦੋਨਾਂ ਮੁਲਜਮਾਂ ਨੂੰ ਨਾਕਾਬੰਦੀ ਦੌਰਾਨ ਗ੍ਰਿਫਤਾਰ ਕੀਤਾ ਹੈ।  ਦੋਨਾਂ ਮੁਲਜਮਾਂ ਦੀ ਪਛਾਣ ਨਰਿੰਦਰ ਅਤੇ ਰੋਸ਼ਨ ਵਜੋਂ ਹੋਈ ਹੈ ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਿਲੌਰ ਸਰਵਨ ਸਿੰਘ ਬੱਲ ਨੇ ਦੱਸਿਆ ਐਸਐਚਓ ਗੁਰਾਇਆ ਪਲਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਕਮਾਲਪੁਰ ਗੇਟ ਤੇ ਨਾਕੇਬੰਦੀ ਦੌਰਾਨ ਇੱਕ ਐਕਟਿਵਾ ਸਵਾਰ ਵਿਅਕਤੀ ਨੂੰ ਰੋਕ ਕੇ ਉਸਦੀ ਤਲਾਸ਼ੀ ਲੈਣ ਤੇ ਉਸ ਪਾਸੋਂ 600 ਗ੍ਰਾਮ ਅਫੀਮ ਬਰਾਮਦ ਕੀਤੀ ਹੈ ਜਿਸ ਦੀ ਪਛਾਣ ਨਰਿੰਦਰ ਸਿੰਘ ਉਰਫ ਨਿੰਦਾ ਪੁੱਤਰ ਕਰਨੈਲ ਸਿੰਘ ਵਾਸੀ ਗੁਰੂ ਨਾਨਕਪੁਰਾ ਮੁਹੱਲਾ ਗੋਰਾਇਆ ਵਜੋਂ ਹੋਈ ਹੈ ਜੋ ਪੇਸ਼ੇ ਵਜੋਂ ਡਰਾਈਵਰ ਦਾ ਕੰਮ ਕਰਦਾ ਹੈ। ਦੂਸਰੇ ਵਿਅਕਤੀ ਦੀ ਪਛਾਣ ਰੋਸ਼ਨ ਲਾਲ ਰੋਸ਼ੀ ਪੁੱਤਰ ਦਰਸ਼ਨ ਲਾਲ ਵਾਸੀ ਦਿਲਬਾਗ ਕਲੋਨੀ ਗਰਾਇਆ ਵਜੋਂ ਹੋਈ ਹੈ ਡੀਐਸਪੀ ਬੱਲ ਨੇ ਦੱਸਿਆ ਇਹ ਪੇਸ਼ੇ ਵਜੋਂ ਦਰਜੀ ਹੈ। ਜਿਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਜਿਨਾਂ ਪਾਸੋਂ ਸਖਤੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਇਹ ਅਫੀਮ ਉਹ ਕਿੱਥੋਂ ਲੈ ਕੇ ਆਏ ਹਨ ਅੱਗੇ ਕਿੱਥੇ ਵੇਚਣੀ ਸੀ ਅਤੇ ਕਦੋਂ ਤੋਂ ਇਹ ਕੰਮ ਕਰ ਰਹੇ ਹਨ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਵੀ ਚੈੱਕ ਕੀਤਾ ਜਾ ਰਿਹਾ ਹੈ ਜਿਸ ਦੀ ਜਾਣਕਾਰੀ ਬਾਅਦ ਵਿੱਚ ਸਾਂਝੀ ਕੀਤੀ ਜਾਵੇਗੀ।