Connect with us

National

ਲੱਖਾਂ ਰੁਪਏ ਦੇ ਨਕਲੀ ਨੋਟਾਂ ਸਮੇਤ ਫੜ੍ਹੇ ਗਏ ਬਦਮਾਸ਼ਾਂ ਦੇ ਨੇਪਾਲ ਤੱਕ ਜੁੜੇ ਤਾਰ

Published

on

ਯੂਪੀ ਦੇ ਕੁਸ਼ੀਨਗਰ ਵਿੱਚ ਪੁਲਿਸ ਨੇ ਨਕਲੀ ਨੋਟਾਂ ਦੇ ਕਾਰੋਬਾਰ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ, ਜਿਸ ਵਿੱਚ ਦੋ ਮੁਲਜ਼ਮ ਸਪਾ ਨੇਤਾਵਾਂ ਸਮੇਤ 10 ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਸ ਮਾਮਲੇ ਵਿੱਚ ਕਾਰਵਾਈ ਤੇਜ਼ ਕਰਦੇ ਹੋਏ ਪੁਲਿਸ ਨੇ ਇੱਕ ਐਨਕਾਊਂਟਰ (ਮੁਕਾਬਲੇ) ਵਿੱਚ ਗਿਰੋਹ ਦੇ ਇੱਕ ਹੋਰ ਮੈਂਬਰ ਨੂੰ ਜ਼ਖ਼ਮੀ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਬੁੱਧਵਾਰ ਸਵੇਰੇ ਹੋਏ ਮੁਕਾਬਲੇ ਵਿੱਚ ਪੁਲਿਸ ਨੇ ਮੁਲਜ਼ਮ ਮੁਸਤਕੀਮ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ ਸੀ। ਉਸ ‘ਤੇ 25 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਪਿੰਡ ਵਿੱਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਇਆ ਐਨਕਾਊਂਟਰ-
ਪੁਲਿਸ ਨੇ ਦੱਸਿਆ ਕਿ ਬਿਨਟੋਲੀਆ ਪਿੰਡ ਵਿੱਚ ਮੁੱਠਭੇੜ ਦੌਰਾਨ ਅਪਰਾਧੀਆਂ ਨੇ ਗੋਲੀਬਾਰੀ ਕੀਤੀ। ਜਵਾਬ ਵਿੱਚ ਪੁਲਿਸ ਨੇ ਗੋਲੀ ਚਲਾ ਦਿੱਤੀ। ਗੋਲੀ ਅਪਰਾਧੀ ਮੁਸਤਕੀਮ ਦੀ ਲੱਤ ‘ਚ ਲੱਗੀ ਅਤੇ ਉਹ ਜ਼ਖਮੀ ਹੋ ਕੇ ਜ਼ਮੀਨ ‘ਤੇ ਡਿੱਗ ਪਿਆ। ਪੁਲੀਸ ਨੇ ਉਸ ਕੋਲੋਂ 30 ਹਜ਼ਾਰ ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਹਨ। 10 ਹਜ਼ਾਰ ਰੁਪਏ ਦੀ ਅਸਲ ਕਰੰਸੀ ਵੀ ਬਰਾਮਦ ਹੋਈ ਹੈ। ਪੁਲਿਸ ਅਜੇ ਵੀ ਇਸ ਗਿਰੋਹ ਦੇ ਸਰਗਨਾ ਦੀ ਭਾਲ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਨੇਤਾ ਸਪਾ ਲੋਹੀਆ ਵਾਹਿਨੀ ਦਾ ਰਾਸ਼ਟਰੀ ਸਕੱਤਰ ਰਫੀ ਖਾਨ ਉਰਫ ਬਬਲੂ ਹੈ।

5.26 ਲੱਖ ਦੇ ਜਾਲੀ ਨੋਟ ਬਰਾਮਦ ਹੋਏ-
ਮੁਕਾਬਲੇ ਵਿੱਚ ਜ਼ਖ਼ਮੀ ਹੋਏ ਮੁਸਤਕੀਮ ਕੋਲੋਂ ਇੱਕ ਪਿਸਤੌਲ ਅਤੇ ਗੋਲੀਆਂ ਬਰਾਮਦ ਹੋਈਆਂ ਹਨ। ਉਸ ਖ਼ਿਲਾਫ਼ ਕਈ ਕੇਸ ਦਰਜ ਹਨ। ਇਹ ਗਰੋਹ ਯੂਪੀ-ਬਿਹਾਰ ਦੇ ਸਰਹੱਦੀ ਇਲਾਕਿਆਂ ਵਿੱਚ ਜਾਅਲੀ ਨੋਟਾਂ ਦਾ ਕਾਰੋਬਾਰ ਕਰਦੇ ਸਨ। ਇਸ ਗਰੋਹ ਦੇ ਸਬੰਧ ਨੇਪਾਲ ਨਾਲ ਜੁੜੇ ਹੋਏ ਹਨ। ਫੜੇ ਗਏ ਵਿਅਕਤੀਆਂ ਕੋਲੋਂ 5.26 ਲੱਖ ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਗਏ ਹਨ।

ਮੁਲਜ਼ਮਾਂ ਕੋਲੋਂ ਅਸਲਾ ਬਰਾਮਦ-
ਕੁਸ਼ੀਨਗਰ ਦੇ ਤਮਕੁਹੀਰਾਜ ਥਾਣਾ ਖੇਤਰ ਤੋਂ ਪੁਲਸ ਨੇ 5.62 ਲੱਖ ਰੁਪਏ ਦੇ ਨਕਲੀ ਨੋਟ, 1.10 ਲੱਖ ਰੁਪਏ ਦੇ ਅਸਲੀ ਨੋਟ ਅਤੇ 3000 ਨੇਪਾਲੀ ਕਰੰਸੀ ਸਮੇਤ 10 ਦੇਸੀ ਪਿਸਤੌਲ, 4 ਸੁਤਲੀ ਬੰਬ, 2 ਨੇਪਾਲੀ ਸਿਮ ਸਮੇਤ 26 ਜਾਅਲੀ ਦਸਤਾਵੇਜ਼ ‘ਤੇ ਖਰੀਦੇ ਗਏ ਸਿਮ ਵੀ ਬਰਾਮਦ ਕੀਤੇ ਗਏ ਸਨ।ਇਸ ਤੋਂ ਇਲਾਵਾ 2 ਲਗਜ਼ਰੀ ਗੱਡੀਆਂ ਵੀ ਬਰਾਮਦ ਹੋਈਆਂ ਹਨ।

2 ਸਪਾ ਨੇਤਾ ਸਮੇਤ 10 ਮੁਲਜ਼ਮਾਂ ਦੀ ਪਛਾਣ-
ਫੜੇ ਗਏ 10 ਮੁਲਜ਼ਮਾਂ ਵਿੱਚ ਨੌਸ਼ਾਦ ਖਾਨ ਸਮਾਜਵਾਦੀ ਪਾਰਟੀ ਦੇ ਸੱਭਿਆਚਾਰਕ ਸੈੱਲ ਦਾ ਉਪ ਪ੍ਰਧਾਨ ਵੀ ਦੱਸਿਆ ਜਾਂਦਾ ਹੈ। ਗ੍ਰਿਫਤਾਰ ਕੀਤੇ ਗਏ ਸਾਰੇ 10 ਦੋਸ਼ੀਆਂ ਦੀ ਪਛਾਣ ਔਰੰਗਜ਼ੇਬ, ਮੁਹੰਮਦ ਰਫੀ, ਨੌਸ਼ਾਦ ਖਾਨ, ਪਰਵੇਜ਼ ਇਲਾਹੀ ਉਰਫ ਕੌਸਰ ਅਫਰੀਦੀ, ਸ਼ੇਖ ਜਮਾਲੁੱਦੀਨ, ਨਿਆਜ਼ੂਦੀਨ ਉਰਫ ਮੁੰਨਾ, ਰੇਹਾਨ ਖਾਨ ਉਰਫ ਸੱਦਾਮ, ਮੁਹੰਮਦ ਰਫੀਕ ਉਰਫ ਬਬਲੂ ਖਾਨ, ਹਾਸ਼ਿਮ ਖਾਨ, ਅਤੇ ਸਿਰਾਜ ਹਾਸ਼ਮਤੀ ਦੇ ਰੂਪ ਵਿੱਚ ਕੀਤੀ ਗਈ ਹੈ।