Corona Virus
ਕਰਫ਼ਿਊ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਵਿਰੁੱਧ ਕਾਰਵਾਈ

ਸੰਗਰੂਰ, 05 ਮਈ (ਵਿਨੋਦ ਗੋਇਲ): ਸੰਗਰੂਰ ਪੁਲਿਸ ਨੇ ਕਰਫ਼ਿਊ ਵਿੱਚ ਨਿਸ਼ਚਿਤ ਸਮੇਂ ਤੋਂ ਬਾਅਦ ਦੁਕਾਨਾਂ ਖੋਲ੍ਹਣ ਵਾਲੇ ਦੁਕਾਨਦਾਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਦਰਅਸਲ ਸੂਬੇ ਵਿੱਚ ਕੋਰੋਨਾ ਦੇ ਕਹਿਰ ਤੋਂ ਬਚਣ ਲਈ ਸਰਕਾਰ ਵੱਲੋਂ ਕਰਫ਼ਿਊ ਲਗਾਇਆ ਹੋਇਆ ਹੈ। ਜਿਸ ਕਾਰਨ ਸਭ ਕੰਮ ਧੰਦੇ ਠੱਪ ਪਏ ਸਨ। ਇਸ ਲਈ ਸਰਕਾਰ ਨੇ ਕਰਫ਼ਿਊ ਵਿੱਚ ਢਿੱਲ ਦੇਂਦਿਆਂ ਕੁੱਝ ਸਮੇਂ ਲਈ ਦੁਕਾਨਾਂ ਖੋਲ੍ਹਣ ਦੀ ਛੂਟ ਦਿੱਤੀ ਹੈ। ਜਿਸ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਦਾ ਰੱਖਿਆ ਹੈ। ਪਰ ਕਈ ਲੋਕ 1 ਵਜੇ ਤੋਂ ਬਾਅਦ ਵੀ ਦੁਕਾਨਾਂ ਖੋਲ੍ਹ ਕੇ ਬੈਠੇ ਸੀ, ਜਿਨ੍ਹਾਂ ਉੱਤੇ ਛਾਪੇਮਾਰੀ ਕਰਕੇ ਪੁਲਿਸ ਨੇ ਕਾਰਵਾਈ ਕਰਦਿਆਂ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।