India
ਮਿਥੁਨ ਚੱਕਰਵਰਤੀ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਕੀਤਾ ਸਨਮਾਨਿਤ
ਨੈਸ਼ਨਲ ਐਵਾਰਡ ਕਿਸੇ ਵੀ ਫ਼ਿਲਮੀ ਹਸਤੀ ਲਈ ਸਭ ਤੋਂ ਵੱਡੀ ਪ੍ਰਾਪਤੀ ਮੰਨਿਆ ਜਾਂਦਾ ਹੈ। ਇਸ ਵਾਰ ਇਹ ਪੁਰਸਕਾਰ ਉਨ੍ਹਾਂ ਫਿਲਮਾਂ ਲਈ ਦਿੱਤੇ ਗਏ ਹਨ ਜਿਨ੍ਹਾਂ ਨੂੰ ਫਿਲਮ ਸੈਂਸਰ ਬੋਰਡ ਨੇ 1 ਜਨਵਰੀ 2022 ਤੋਂ 31 ਦਸੰਬਰ 2022 ਦਰਮਿਆਨ ਸੈਂਸਰ ਸਰਟੀਫਿਕੇਟ ਦਿੱਤਾ ਸੀ।
ਦਿੱਲੀ ਦੇ ਵਿਗਿਆਨ ਭਵਨ ਵਿੱਚ ਅੱਜ 8 ਅਕਤੂਬਰ ਨੂੰ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਵਿੱਚ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਭਾਰਤੀ ਸਿਨੇਮਾ ਵਿੱਚ ਸ਼ਾਨਦਾਰ ਯੋਗਦਾਨ ਲਈ ਉੱਘੇ ਅਦਾਕਾਰ ਅਤੇ ਭਾਜਪਾ ਨੇਤਾ ਮਿਥੁਨ ਚੱਕਰਵਰਤੀ ਨੂੰ ਸਿਨੇਮਾ ਲਈ ਵੱਕਾਰੀ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ।
ਭਾਰਤ ਦੇ ਵੱਕਾਰੀ ਅਤੇ ਸਭ ਤੋਂ ਸਤਿਕਾਰਤ 70ਵੇਂ ਰਾਸ਼ਟਰੀ ਪੁਰਸਕਾਰਾਂ ਦਾ ਆਯੋਜਨ ਅੱਜ ਵਿਗਿਆਨ ਭਵਨ, ਦਿੱਲੀ ਵਿਖੇ ਕੀਤਾ ਗਿਆ। ਇਸ ਸਮਾਰੋਹ ਵਿੱਚ ਫਿਲਮ ਇੰਡਸਟਰੀ ਦੀਆਂ ਸਰਵੋਤਮ ਫਿਲਮਾਂ, ਉਨ੍ਹਾਂ ਦੀ ਕਾਸਟ ਅਤੇ ਕਲਾਕਾਰਾਂ ਨੂੰ ਉਨ੍ਹਾਂ ਦੀ ਮਿਹਨਤ ਲਈ ਸਨਮਾਨਿਤ ਕੀਤਾ ਗਿਆ। ਇਸ ਪੁਰਸਕਾਰ ਦਾ ਐਲਾਨ ਅਗਸਤ ‘ਚ ਹੀ ਕੀਤਾ ਗਿਆ ਸੀ। ਐਵਾਰਡ ਸਮਾਰੋਹ ਲਈ ਨੀਨਾ ਗੁਪਤਾ, ਰਿਸ਼ਭ ਸ਼ੈੱਟੀ, ਸੂਰਜ ਬੜਜਾਤਿਆ ਅਤੇ ਨਿਤਿਆ ਮੇਨੇਨ ਸਮੇਤ ਕਈ ਸਿਤਾਰੇ ਦਿੱਲੀ ਪਹੁੰਚੇ, ਜਿਨ੍ਹਾਂ ਨੂੰ ਇਹ ਐਵਾਰਡ ਦਿੱਤਾ ਗਿਆ। ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਖੁਦ ਸਾਰੇ ਸਿਤਾਰਿਆਂ ਨੂੰ ਇਹ ਸਨਮਾਨ ਸੌਂਪਿਆ।
ਬਾਲੀਵੁੱਡ ਅਭਿਨੇਤਾ ਮਿਥੁਨ ਚੱਕਰਵਰਤੀ ਨੂੰ ਵੀ ਸਮਾਰੋਹ ‘ਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇਸ ਦਾ ਐਲਾਨ ਹਾਲ ਹੀ ਵਿੱਚ ਕੀਤਾ ਸੀ । ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਨੇਮਾ ਵਿੱਚ ਅਦਾਕਾਰ ਦੇ ਯੋਗਦਾਨ ਦੀ ਤਾਰੀਫ਼ ਕੀਤੀ ਸੀ। ਉਸ ਦਾ ਸਫ਼ਰ ਬਹੁਤ ਪ੍ਰੇਰਨਾਦਾਇਕ ਰਿਹਾ ਹੈ।