National
WORLD MENTAL HEALTH DAY ਦੀ ਅੱਜ ਦੇ ਸਮੇ ‘ਚ ਭੂਮਿਕਾ
WORLD MENTAL HEALTH DAY : ਅੰਦਾਜ਼ੇ ਦੱਸਦੇ ਹਨ ਕਿ ਲਗਭਗ 15% ਭਾਰਤੀ ਆਬਾਦੀ ਕਿਸੇ ਨਾ ਕਿਸੇ ਮਾਨਸਿਕ ਸਿਹਤ ਸਮੱਸਿਆ ਨਾਲ ਜੂਝਦੀ ਹੈ। ਇਸ ਅੰਕੜੇ ਵਿੱਚ anxiety, dipression , bipolar disorder , schizophrenia , ਪਦਾਰਥਾਂ ਦੀ ਵਰਤੋਂ ਸੰਬੰਧੀ ਵਿਕਾਰ ਤੇ ਹੋਰ ਤਰਾਹ ਦੇ mental health disorders ਸ਼ਾਮਿਲ ਹਨ । ਭਾਰਤ ਵਿੱਚ mental health ਸੰਬੰਧੀ ਬਿਮਾਰੀਆਂ ਦਾ ਪ੍ਰਚਲਨ ਹਾਲ ਹੀ ਦੇ ਸਾਲਾਂ ਵਿੱਚ ਲਗਾਤਾਰ ਵਧਿਆ ਹੈ। ਜਿਸ ਨਾਲ ਵਧਦੀ ਜਨਤਕ ਸਿਹਤ ਦੀ, ਇਹ ਚਿੰਤਾ ਦਾ ਵਿਸ਼ਾ ਹੈ,ਇਹ ਤਾਂ ਅੱਸੀ ਗੱਲ ਕਰ ਰਹੇ ਹਾਂ ਸਿਰਫ ਭਾਰਤ ਦੀ, ਪਰ ਇਹ ਤਾਂ ਇਕ universal topic ਹੈ, ਦੁਨੀਆਂ ਦੇ ਵਿਚ ਹਰ ਇਨਸਾਨ ਕਦੇ ਨਾ ਕਦੇ mental ਹੈਲਥ disorder ਤੋਂ ਗੁਜਰਦਾ ਹੈ। ਜਿਸ ‘ਚ ਸਭ ਤੋਂ common ਹੈ anxiety ਅਤੇ dipression,,,ਤੇ mental health ਤੋਂ ਜੁੜੀਆਂ ਹੋਰ ਬਿਮਾਰੀਆਂ ਤੋਂ ਕਿਸ ਤਰਾਹ ਬੱਚਿਆ ਜਾ ਸਕਦਾ ਹੈ।
ਇਸ ਦੀ ਜਾਗਰੂਕਤਾ ਪੈਦਾ ਕਰਨ ਲਈ, ਅਤੇ ਮਾਨਸਿਕ ਸਿਹਤ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਲਈ ਹਰ ਸਾਲ 10 ਅਕਤੂਬਰ ਨੂੰ ਮੈਂਟਲ ਹੈਲਥ ਡੇਅ ਮਨਾਇਆ ਜਾਂਦਾ ਹੈ।ਇਹ ਦਿਨ ਹਰ ਉਮਰ ਦੇ ਵਿਅਕਤੀਆਂ ਅਤੇ ਕਾਰਜ ਸਥਾਨਾਂ ਲਈ ਮਾਨਸਿਕ ਤੰਦਰੁਸਤੀ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ। World Mental Health Day ਦਾ ਉਦੇਸ਼ ਵਿਸ਼ਵ ਪੱਧਰ ‘ਤੇ ਮਾਨਸਿਕ ਸਿਹਤ ਨੂੰ ਤਰਜੀਹ ਦੇਣਾ ਹੈ। ਇਹ ਮਾਨਸਿਕ ਤੰਦਰੁਸਤੀ ਬਾਰੇ ਖੁੱਲ੍ਹੀ ਗੱਲਬਾਤ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਮਾਨਸਿਕ ਸਿਹਤ ਦੇਖਭਾਲ ਦਾ ਸਮਰਥਨ ਕਰਨ ਵਾਲੀਆਂ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਦਾ ਹੈ। ਮਾਨਸਿਕ ਸਿਹਤ ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕਰਨ ਲਈ ਅਤੇ ਮਾਨਸਿਕ ਸਿਹਤ ਸਥਿਤੀਆਂ ਬਾਰੇ ਜਾਗਰੂਕਤਾ ਵਧਾਉਣ ਅਤੇ ਉਨ੍ਹਾਂ ਦੀ ਮਹੱਤਤਾ ‘ਤੇ ਜ਼ੋਰ ਦੇਣ ਲਈ ਹਰ ਸਾਲ ਇੱਕ ਥੀਮ ਚੁਣੀ ਜਾਂਦੀ ਹੈ।
ਅੱਜ ਦੇ ਸਮੇਂ ‘ਚ ਆਖਰਕਾਰ ਕਿਸ ਨੂੰ ਟੇਂਸ਼ਨਾਂ ਨਹੀਂ ਹੈ, ਹਰ ਬੱਚੇ ਤੋਂ ਲੈਕੇ ਹਰ ਨੌਜਵਾਨ ਤੋਂ ਲੈਕੇ ਹਰ ਬੁਜੁਰਗ ਨੂੰ, ਕਿਸੇ ਨਾ ਕਿਸੇ ਚੀਜ਼ ਜਾਂ ਗੱਲ ਦੀ ਟੇਂਸ਼ਨ ਜਰੂਰ ਰਹਿੰਦੀ ਹੈ, ਜਿਸ ਕਾਰਨ ਉਹ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ ।
ਇਹਨਾਂ mental health challenges ਦੇ ਨਤੀਜੇ ਪੂਰੇ ਸਮਾਜ ਵਿੱਚ ਗੂੰਜਦੇ ਹਨ। ਸਭ ਤੋਂ ਪਹਿਲਾਂ, mental health problems ਨਾਲ ਜੂਝ ਰਹੇ ਵਿਅਕਤੀਆਂ ਨੂੰ ਬਹੁਤ ਜ਼ਿਆਦਾ ਨਿੱਜੀ ਪਰੇਸ਼ਾਨੀ ਅਤੇ ਬਿਪਤਾ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਇਹ ਸਥਿਤੀਆਂ ਅਕਸਰ ਉਨ੍ਹਾਂ ਦੀ ਪੂਰੀ ਜ਼ਿੰਦਗੀ ਜਿਉਣ ਦੀ ਯੋਗਤਾ ਵਿੱਚ ਰੁਕਾਵਟ ਪਾਉਂਦੀਆਂ ਹਨ। ਉਨ੍ਹਾਂ ਦੇ ਰਿਸ਼ਤਿਆਂ ਨੂੰ ਕਾਇਮ ਰੱਖਣ, ਸਿੱਖਿਆ ਜਾਂ ਰੁਜ਼ਗਾਰ ਦੇ ਵਿੱਚ ਦਿੱਕਤਾਂ ਦਾ ਸਾਹਮਣਾ, ਅਤੇ ਸਮਾਜਿਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। mental health ਦੇ ਮੁੱਦੇ ਅਕਸਰ ਗੈਰਹਾਜ਼ਰੀ, ਯਾਨੀ ਉਸ ਜਗਾਹ ਤੇ ਹੋਕੇ ਵੀ ਨਾ ਹੌਣਾ, ਆਲੇ ਦੁਆਲੇ ਕੋਈ ਧਿਆਨ ਹੀ ਨਹੀਂ ਹੋਣਾ, ਕੰਮ ਦੀ ਕੁਸ਼ਲਤਾ ਵਿੱਚ ਕਮੀ ਕਿਉਂਕਿ ਇਨਸਾਨ ਆਪਣੇ ਕੱਮ ਨੂੰ ਮਨ ਲਗਾ ਕੇ ਨਹੀਂ ਕਰ ਸਕਦਾ, ਅਤੇ ਲੰਬੇ ਸਮੇਂ ਦੀ ਅਪਾਹਜਤਾ, ਕਰਮਚਾਰੀਆਂ ਦੀ ਉਤਪਾਦਕਤਾ ਅਤੇ ਆਰਥਿਕ ਵਿਕਾਸ ਨੂੰ ਨਕਾਰਾਤਮਕ ਤੌਰ ‘ਤੇ ਪ੍ਰਭਾਵਿਤ ਕਰਦੇ ਹਨ।
ਜ਼ਰੂਰੀ ਗੱਲ……
ਸਾਰੀ ਸਥਿਤੀਆਂ ਕਦੇ ਕਦੇ ਇਨਸਾਨ ਨੂੰਬ ਇਸ ਮੁਕਾਮ ਤਕ ਪਹੰਚ ਜਾਂਦੀਆਂ ਹਨ ਜਿਥੇ ਇਨਸਾਨ ਆਪਣੇ ਆਪ ਨੂੰ ਖਤਮ ਕਰਨ ਦੀ ਵੀ ਸੋਚ ਲੈਂਦਾ ਹੈ।
ਭਾਰਤ ਵਿੱਚ ਜ਼ਿਆਦਾਤਰ ਆਤਮਹੱਤਿਆ,, 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੁਆਰਾ ਕੀਤੀਆਂ ਜਾਂਦੀਆਂ ਹਨ।44 ਸਾਲ ਤੋਂ ਘੱਟ ਉਮਰ ਦੇ, 71% ਆਤਮਹੱਤਿਆ ਕੀਤੀਆਂ ਜਾ ਰਹੀਆਂ ਹਨ ਜੋ ਸਾਡੇ ਸਮਾਜ ਉੱਤੇ ਸਮਾਜਿਕ, ਭਾਵਨਾਤਮਕ ਅਤੇ ਆਰਥਿਕ ਬੋਝ ਉੱਤੇ ਬਹੁਤ ਪ੍ਰਭਾਵ ਪਾਉਂਦੀਆਂ ਹਨ।
ਇਹ ਦੁਨੀਆ ਵਿੱਚ ਮੌਤ ਦਾ ਤੀਜਾ ਪ੍ਰਮੁੱਖ ਕਾਰਨ ਹੈ। ਭਾਰਤ ਖੁਦਕੁਸ਼ੀਆਂ ਲਈ ਵਿਸ਼ਵ ਵਿੱਚ ਤਿੱਜੇ ਨੰਬਰ ਤੇ ਆਂਦਾ ਹੈ,,ਅਤੇ ਮਾਨਸਿਕ ਮੁੱਦੇ ਭਾਰਤ ਵਿੱਚ ਮੌਤ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ,,,
clinical psychologists, psychiatric social workers ਅਤੇ psychiatric nurses ਦੀ ਗਿਣਤੀ ਵੀ ਘੱਟ ਹੈ,,, ਸਾਡੇ ਦੇਸ਼ ਵਿੱਚ ਮਾਨਸਿਕ ਸਿਹਤ ਪ੍ਰਤੀ ਲਾਪਰਵਾਹੀ ਹੋ ਰਿਹਾ ਹੈ ਜੋ ਕਿ ਬੱਚਿਆਂ, ਔਰਤਾਂ, ਬਜ਼ੁਰਗਾਂ, ਪ੍ਰਵਾਸੀਆਂ ਸਮੇਤ ਸਮਾਜ ਦੇ ਖਿਲਾਫ ਖੁਦਕੁਸ਼ੀਆਂ, ਨਸ਼ਾਖੋਰੀ, ਸ਼ਰਾਬ, ਘਰੇਲੂ ਹਿੰਸਾ ਅਤੇ ਅਪਰਾਧਾਂ ਦੀ ਵੱਧ ਰਹੀ ਗਿਣਤੀ ਤੋਂ ਸਪੱਸ਼ਟ ਹੈ।
ਜਿਸ ਤਰਾਹ, ਲੋਕ ਆਪਣੀ physical health ਦਾ ਧਯਾਨ ਰੱਖਦੇ ਹਨ, ਉਸ ਹੀ ਤਰਾਹ, ਆਪਣੀ ਮੈਂਟਲ ਹੈਲਥ ਦਾ ਧਿਆਨ ਰੱਖਣਾ ਵੀ ਉਨ੍ਹਾਂ ਹੀ ਜਰੂਰੀ ਹੈ, ਮੈਂਟਲ ਹੈਲਥ ਦੇ ਵਾਰੇ ਗੱਲ ਕਰਨਾ ਉੰਨਾ ਹੀ ਜਰੂਰੀ ਹੈ, ਮੈਂਟਲ ਹੈਲਥ ਦਾ ਧਯਾਨ ਰੱਖਣ ਦੀ ਸ਼ੁਰੂਆਤ ਆਪਣੇ ਆਪ ਤੋਂ ਹੀ ਹੁੰਦੀ ਹੈ,,, ਜਦ ਚੀਜ਼ਾਂ out of control ਹੋ ਜਾਨ, ਤਾ professional ਹੈਲਪ ਦੀ ਲੋੜ ਪੈਂਦੀ ਹੈ,,,,ਹਰ ਚੀਜ ਦਾ ਸਮਾਧਾਨ ਹੈ, ਹਰ ਚੀਜ਼ ਦਾ solution ਨਿਕਲ ਜਾਂਦਾ ਹੈ,,,ਗੱਲ ਸਿਰਫ ਇੰਨੀ ਹੈ, ਕਿ ਆਪਣੇ ਆਪਨੂੰ ਖੋਣਾ ਹੁੰਦਾ ਹੈ, ਕੋਈ ਵੀ ਦਿੱਕਤ ਹੋ ਰਹੀ ਹੋਵੇ ਸਭ ਤੋਂ ਪਹਿਲਾ ਸਟੈਪ ਹੀ ਹੁੰਦਾ ਹੈ ਵੀ ਕਿਸੇ ਨਾਲ ਗੱਲ ਕਰ ਜਾਵੇ, ਕਿਸੇ ਅਜਿਹੇ ਵਿਅਕਤੀ ਨਾਲ ਜਿਸਤੇ ਭਰੋਸਾ ਹੋਵੇ ਜਾ ਜੇਦਾ ਵੀ ਵਿਅਕਤੀ ਤੁਹਾਨੂੰ ਸਮਝ ਸੱਕੇ, ਚਾਹੇ ਉਹ ਘਰ ਵਾਲੇ ਹੋਣ, ਮਾਂ ਪਿਓ ਹੋਣ ਜਾ ਫੇਰ ਕੋਈ ਦੋਸਤ ਹੀ ਸਹੀ ਮੈਂਟਲ ਹੈਲਥ ਸਭ ਤੋਂ ਵੱਡਾ ਦੁਸ਼ਮਣ ਹੁੰਦਾ ਹੈ solution, anxiety dipression ਹੁੰਦੇ ਹਨ ? ਜਦ ਇਨਸਾਨ ਕੋਈ solution ਨਹੀਂ ਨਿਕਲਦਾ। ਜਿਸਦੇ ਚਲਦੇ ਇਨਸਾਨ ਬੇਹੱਦ ਸੋਚਾਂ ਚਮਜਬੂਰ ਹੋ ਜਾਂਦਾ ਹੈ,,,,ਪਰ ਜਿਹੜਾ solution ਸਾਡੇ ਕੋਲ ਨਹੀਂ ਉਹ ਸ਼ਾਇਦ ਕਿਸੇ ਹੋਰ ਕੋਲ ਹੀ ਨਿਕਲ ਜਾਈਏ, ਬਸ ਇਕ ਸਟੈਪ ਲੈਣ ਦੀ ਦੇਰੀ ਹੈ, youngsters ਦੇ ਵਿਚ ਖਾਸਕਰ, ਅਪਣਿਆ ਪੜ੍ਹਾਈ ਨੂੰ ਲੈਕੇ, ਲੈਕੇ ਆਪਣੇ ਰਿਸ਼ਤਿਆਂ ਨੂੰ ਲੈਕੇ ਟੇਂਸ਼ਨਾਂ ਜਿਆਦਾ ਵੇਖਣ ਨੂੰ ਮਿਲਦੀਆਂ ਹਨ, ਪੜ੍ਹਾਈ ਦੀ ਦਿਕਤਾਂ ਨੂੰ ਜੇ ਬਚੇ ਮਾਂ ਪਿਓ ਨਾਲ share ਕਰਨ ਤੇ ਮਾਂ ਪਿਓ ਵੀ ਬਚੇ ਦੀ ਮੈਂਟਲ ਹੈਲਥ ਨੂੰ ਧਯਾਨ ਦੇ ਵਿਚ ਰੱਖ ਕੇ ਮਦਦ ਕਰਨ ਦੀ ਕੋਸ਼ਸਿਹ ਕਰਨ ਤਾਂ ਇਹ ਓਹਨਾ ਦੀ ਪਹਿਲ ਹੁੰਦੀ ਹੈ।