Punjab
ਹਰਜੋਤ ਬੈਂਸ ਨੇ ਵੋਟ ਪਾਉਣ ਦੀ ਕੀਤੀ ਅਪੀਲ
ਅੱਜ ਪੂਰੇ ਪੰਜਾਬ ‘ਚ ਪੰਚਾਇਤੀ ਚੋਣਾਂ ਹਨ। ਪੰਚਾਇਤੀ ਚੋਣਾਂ ਲਈ ਸਵੇਰ ਦੇ 8 ਵਜੇ ਤੋਂ ਵੋਟਿੰਗ ਜਾਰੀ ਹੈ ਅਤੇ ਇਹ ਵੋਟਿੰਗ ਸ਼ਾਮ 4 ਵਜੇ ਤੱਕ ਜਾਰੀ ਰਹੇਗੀ । ਪੰਚਾਇਤੀ ਚੋਣਾਂ ਦੇ ਨਤੀਜੇ ਸ਼ਾਮ ਤੱਕ ਜਾਰੀ ਕਰ ਦਿੱਤੇ ਜਾਣਗੇ । ਵੋਟਾਂ ਪਾਉਣ ਲਈ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ।
ਇਸ ਦੌਰਾਨ 1 ਕਰੋੜ 33 ਲੱਖ ਵੋਟਰ ਆਪਣੀ ਵੋਟ ਪਾਉਣਗੇ। ਸੂਬੇ ਅੰਦਰ ਅੱਜ ਪੰਚਾਇਤੀ ਚੋਣਾਂ ਹੋ ਰਹੀਆਂ ਹਨ ਜਿਸ ਨੂੰ ਲੈ ਕੇ ਖਾਸ ਤੌਰ ਉੱਤੇ ਪਿੰਡਾਂ ਦੇ ਵੋਟਰਾਂ ਦੇ ਵਿੱਚ ਬਹੁਤ ਜਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅੱਜ ਜਿੱਥੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵੋਟਾਂ ਪੈ ਰਹੀਆਂ ਹਨ। ਉੱਥੇ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਗੰਭੀਰਪੁਰ ਵਿਖੇ ਪੈ ਰਹੀਆਂ ਵੋਟਾਂ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਆਪਣੇ ਪਰਿਵਾਰ ਸਮੇਤ ਆਪਣੀ ਵੋਟ ਪਾਉਣ ਲਈ ਪੁੱਜੇ।
ਹਰਜੋਤ ਬੈਂਸ ਨੇ ਵੋਟ ਪਾਉਣ ਦੀ ਕੀਤੀ ਅਪੀਲ
ਅੱਜ ਪੂਰੇ ਪੰਜਾਬ ‘ਚ ਸਰਪੰਚੀ ਚੋਣਾਂ ਹੋ ਰਹੀਆਂ ਹਨ । ਪੂਰੇ ਪੰਜਾਬ ‘ਚ ਵੋਟਿੰਗ ਜਾਰੀ ਹੈ। ਸ੍ਰੀ ਆਨੰਦਪੁਰ ਸਾਹਿਬ ਦੇ ਨਾਲ -ਨਾਲ ਕਈ ਪਿੰਡਾਂ ‘ਚ ਸਰਬਸੰਮਤੀ ਹੋਈਆਂ ਹਨ । ਸਾਰਿਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਜਾ ਕੇ ਆਪਣੀ ਵੋਟ ਦਾ ਇਸਤੇਮਾਲ ਕਰੋ ਅਤੇ ਵੋਟ ਪਾਓ। ਇਹ ਤੁਹਾਡਾ ਹੱਕ ਹੈ ਅਤੇ ਤੁਸੀ ਇਕ ਚੰਗੀ ਪੰਚਾਇਤ ਚੁਣੋ ਤਾਂ ਜੋ ਤੁਹਾਡੇ ਪਿੰਡ ਦੇ ਕੰਮ ਕਰ ਸਕਣ । ਆਸ ਕਰਦੇ ਹਾਂ ਕਿ ਅੱਜ ਦਾ ਸਾਰਾ ਦਿਨ ਸ਼ਾਂਤੀ ਨਾਲ ਨਿਕਲੇਗਾ ਅਤੇ ਵੱਧ ਤੋਂ ਵੱਧ ਜਾ ਕੇ ਆਪਣੀ ਵੋਟ ਦਾ ਇਸਤੇਮਾਲ ਕਰੋ ।