National
ਜੰਮੂ ‘ਚ ਦਹਿਸ਼ਤਗਰਦਾਂ ਦੀ ਨਾਪਾਕ ਹਰਕਤ, ਫ਼ੌਜੀ ਜਵਾਨਾਂ ਦੇ ਵਾਹਨ ‘ਤੇ ਕੀਤੀ ਫਾਇਰਿੰਗ
ਜੰਮੂ ਕਸ਼ਮੀਰ ‘ਚ ਦਹਿਸ਼ਤਗਰਦ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਹਨ। ਇਸ ਦੇ ਚੱਲਦਿਆਂ ਹੁਣ ਜੰਮੂ ‘ਚ ਦਹਿਸ਼ਤਗਰਦਾਂ ਨੇ ਫ਼ੌਜੀ ਜਵਾਨਾਂ ਦੇ ਵਾਹਨ ‘ਤੇ ਫਾਇਰਿੰਗ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਜੰਮੂ ਦੇ ਅਖਨੂਰ ਸੈਕਟਰ ‘ਚ ਕੰਟਰੋਲ ਰੇਖਾ ਕੋਲ ਸ਼ੱਕੀ ਦਹਿਸ਼ਤਗਰਦਾਂ ਨੇ ਸੋਮਵਾਰ ਸਵੇਰੇ ਫ਼ੌਜ ਦੀ ਇਕ ਐਂਬੂਲੈਂਸ ‘ਤੇ ਗੋਲੀਬਾਰੀ ਕੀਤੀ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਸੂਤਰਾਂ ਨੇ ਦੱਸਿਆ ਕਿ ਸੋਮਵਾਰ ਸਵੇਰੇ ਕਰੀਬ 6 ਵਜੇ ਸ਼ੱਕੀ ਅੱਤਵਾਦੀਆਂ ਨੇ ਅਖਨੂਰ ਦੇ ਜੋਗਵਾਨ ਇਲਾਕੇ ‘ਚ ਫ਼ੌਜ ਦੀ ਐਂਬੂਲੈਂਸ ‘ਤੇ ਗੋਲੀਬਾਰੀ ਕੀਤੀ। ਉਨ੍ਹਾਂ ਕਿਹਾ,”ਗੋਲੀਬਾਰੀ ‘ਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ।” ਉਨ੍ਹਾਂ ਦੱਸਿਆ ਕਿ ਇਲਾਕੇ ‘ਚ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਵੀਰਵਾਰ ਸ਼ਾਮ ਨੂੰ ਅੱਤਵਾਦੀਆਂ ਨੇ ਕੰਟਰੋਲ ਰੇਖਾ ਦੇ ਨੇੜੇ ਬੋਟਾ ਪਾਥਰੀ ਇਲਾਕੇ ‘ਚ ਗੁਲਮਰਗ ਜਾ ਰਹੇ ਫੌਜ ਦੀ 18 ਰਾਸ਼ਟਰੀ ਰਾਈਫਲਜ਼ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ ਸੀ। ਹਮਲੇ ਵਿੱਚ ਅਨੰਤਨਾਗ ਜ਼ਿਲ੍ਹੇ ਦੇ ਕੈਸਰ ਅਹਿਮਦ ਸ਼ਾਹ ਅਤੇ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਜੀਵਨ ਸਿੰਘ ਦੇ ਦੋ ਫ਼ੌਜੀ ਜਵਾਨ ਸ਼ਹੀਦ ਹੋ ਗਏ ਸਨ ਅਤੇ ਉੱਤਰੀ ਕਸ਼ਮੀਰ ਦੇ 2 ਨਾਗਰਿਕ ਮਾਰੇ ਗਏ ਸਨ।
—