ENTERTAINMENT
Top Celebrity List ‘ਚ ਦਿਲਜੀਤ ਦੋਸਾਂਝ ਨੇ ਹਾਸਿਲ ਕੀਤਾ ਪਹਿਲਾ ਸਥਾਨ

ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਨਾਂ ਲੰਡਨ ‘ਚ ਜਾਰੀ ‘ਵਰਲਡਜ਼ ਟਾਪ 50 ਏਸ਼ੀਅਨ ਸੈਲੀਬ੍ਰਿਟੀਜ਼ ਆਫ 2024’ ਦੀ ਬ੍ਰਿਟਿਸ਼ ਸੂਚੀ ‘ਚ ਟਾਪ ‘ਤੇ ਰਿਹਾ। ਦਿਲਜੀਤ ਦੋਸਾਂਝ ਨੇ ‘ਵਿਸ਼ਵ ਦੀਆਂ ਚੋਟੀ ਦੀਆਂ 50 ਏਸ਼ਿਆਈ ਮਸ਼ਹੂਰ ਹਸਤੀਆਂ’ ਦੀ ਯੂਕੇ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਬੱਲੇ ਬੱਲੇ ਕਰਵਾ ਦਿੱਤੀ ਹੈ। ਪੰਜਾਬੀ ਗਾਇਕ ਤੇ ਅਦਾਕਾਰ ਨੇ ਪਿਛਲੇ ਸਾਲ ਦੇ ਮੋਹਰੀ ਸ਼ਾਹਰੁਖ ਖਾਨ ਨੂੰ ਪਛਾੜ ਦਿੱਤਾ ਹੈ।
ਪੰਜਾਬੀ ਗਾਇਕ ਅਤੇ ਅਦਾਕਾਰ ਦੁਸਾਂਝ ਨੇ ਸਿਨੇਮਾ, ਟੈਲੀਵਿਜ਼ਨ, ਸੰਗੀਤ, ਕਲਾ ਅਤੇ ਸਾਹਿਤ ਦੀ ਦੁਨੀਆ ਦੀਆਂ ਅੰਤਰਰਾਸ਼ਟਰੀ ਪ੍ਰਤਿਭਾਵਾਂ ਨੂੰ ਪਛਾੜਦੇ ਹੋਏ ਬ੍ਰਿਟਿਸ਼ ਹਫਤਾਵਾਰੀ ਅਖਬਾਰ ‘ਈਸਟਰਨ ਆਈ’ ਦੁਆਰਾ ਪ੍ਰਕਾਸ਼ਿਤ ਸੂਚੀ ਦੇ 2024 ਐਡੀਸ਼ਨ ਵਿੱਚ ਸਿਖਰ ਦਾ ਸਥਾਨ ਹਾਸਿਲ ਕੀਤਾ ਹੈ।
ਦਿਲਜੀਤ ਦੁਸਾਂਝ ਨੇ ਫਿਲਮਾਂ ਲਈ ਬਹੁਤ ਸਾਰੇ ਸਫਲ ਗੀਤ ਗਾਏ ਹਨ ਅਤੇ ਪ੍ਰਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਗੀਤ ਮੇਲਿਆਂ ਦੁਆਰਾ ਉਸਦੀ ਪ੍ਰਸਿੱਧੀ ਵਿੱਚ ਹੋਰ ਵਾਧਾ ਹੋਇਆ ਹੈ। ‘ਸਿੰਗਿੰਗ ਸੁਪਰਸਟਾਰ ਦਾ ਬੇਹੱਦ ਸਫਲ ‘ਦਿਲ-ਲੁਮਿਨਾਟੀ’ ਸ਼ੋਅ ਇਤਿਹਾਸ ਵਿੱਚ ਕਿਸੇ ਵੀ ਦੱਖਣੀ ਏਸ਼ੀਆਈ ਮਸ਼ਹੂਰ ਵਿਅਕਤੀ ਦੁਆਰਾ ਸਭ ਤੋਂ ਸਫਲ ਵਿਸ਼ਵ ਦੌਰਾ ਹੈ।’ਦੱਸਣਯੋਗ ਹੈ ਕਿ ਪਿਛਲੇ ਸਾਲ ਅਦਾਕਾਰ ਸ਼ਾਹਰੁਖ ਖਾਨ ਇਸ ਸੂਚੀ ‘ਚ ਸਭ ਤੋਂ ਉੱਪਰ ਸਨ।