Connect with us

Punjab

ਲੁਧਿਆਣਾ ਵਿੱਚ ਸਕੂਲ ਬੱਸ ਨੇ ਲਈ ਮਾਸੂਮ ਦੀ ਜਾਨ

Published

on

LUDHIANA : ਲੁਧਿਆਣਾ ਦੇ ਡਿਵੀਜਨ ਨੰਬਰ ਸੱਤ ਦੇ ਅਧੀਨ ਪੈਂਦੇ ਚੰਡੀਗੜ੍ਹ ਰੋਡ ‘ਤੇ ਸਥਿਤ ਬੀਸੀਐਮ ਸਕੂਲ ਦੇ ਵਿੱਚ ਵੱਡਾ ਹਾਦਸਾ ਵਾਪਰ ਗਿਆ ਜਦੋਂ ਸਕੂਲ ਬੱਸ ਬੱਚਿਆਂ ਨੂੰ ਲੈ ਕੇ ਆਈ ਤਾਂ ਪਹਿਲੀ ਜਮਾਤ ਵਿੱਚ ਪੜ੍ਨ ਵਾਲੀ ਮਾਪਿਆਂ ਦੀ ਇਕਲੋਤੀ ਬੇਟੀ ਅਮਾਇਰਾ ਸਕੂਲ ਬੱਸ ਦੇ ਹੇਠਾਂ ਆ ਗਈ ਕਾਰਨ ਜਿਸ ਕਾਰਨ ਉਸ ਦੀ ਮੌਤ ਹੋ ਗਈ।

ਚੰਡੀਗੜ੍ਹ ਰੋਡ ‘ਤੇ ਸਥਿਤ ਬੀਸੀਐਮ ਸਕੂਲ ਦੇ ਅੰਦਰ ਸਕੂਲੀ ਬੱਸ ਨੇ ਬੱਚੇ ਨੂੰ ਟੱਕਰ ਮਾਰ ਦਿੱਤੀ। ਬੱਸ ਦੀ ਲਪੇਟ ‘ਚ ਆਉਣ ਨਾਲ ਬੱਚੀ ਗੰਭੀਰ ਜ਼ਖ਼ਮੀ ਹੋ ਗਈ , ਜਿਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ ਇਲਾਜ ਦੌਰਾਨ ਬੱਚੀ ਦੀ ਮੌਤ ਹੋ ਗਈ ਹੈ।ਬੱਚੀ ਦਾ ਨਾਮ ਅਮਾਇਰਾ ਸੀ।

ਲੁਧਿਆਣਾ ਦੇ ਡਿਵੀਜਨ ਨੰਬਰ ਸੱਤ ਦੇ ਅਧੀਨ ਪੈਂਦੇ ਚੰਡੀਗੜ੍ਹ ਰੋਡ ‘ਤੇ ਸਥਿਤ ਬੀਸੀਐਮ ਸਕੂਲ ਦੇ ਵਿੱਚ ਅੱਜ ਸਵੇਰੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਸਕੂਲ ਬੱਸ ਬੱਚਿਆਂ ਨੂੰ ਲੈ ਕੇ ਆਈ ਤਾਂ ਪਹਿਲੀ ਜਮਾਤ ਵਿੱਚ ਪੜ੍ਨ ਵਾਲੀ ਮਾਪਿਆਂ ਦੀ ਇਕਲੋਤੀ ਬੇਟੀ ਅਮਾਇਰਾ ਸਕੂਲ ਬੱਸ ਦੇ ਹੇਠਾਂ ਆ ਗਈ ਜਿਸ ਕਰਕੇ ਉਸ ਦੀ ਮੌਤ ਹੋ ਗਈ ਹਾਲਾਂਕਿ ਉਸ ਨੂੰ ਨੇੜਲੇ ਹਸਪਤਾਲ ਵਿੱਚ ਲਿਜਾਇਆ ਗਿਆ ਪਰ ਉਦੋਂ ਤੱਕ ਕਾਫੀ ਦੇਰੀ ਹੋ ਚੁੱਕੀ ਸੀ।

ਇਸ ਘਟਨਾ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਕੂਲ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਹਾਸਲ ਕੀਤੀ।