Governance
ਸ਼ਰਾਬ ਦੀ ਹੋਮ ਡਿਲੀਵਰੀ ਦੇ ਫ਼ੈਸਲੇ ਤੇ ਸਰਕਾਰ ਦੇ ਨੁਮਾਇੰਦਿਆਂ ਨੇ ਚੁੱਕੇ ਸਵਾਲ

ਪੰਜਾਬ ਸਰਕਾਰ ਵੱਲੋਂ ਕਰਫ਼ਿਊ ਦੌਰਾਨ ਸ਼ਰਾਬ ਦੇ ਠੇਕੇ ਖੋਲ੍ਹਣ ਅਤੇ ਸ਼ਰਾਬ ਦੀ ਹੋਮ ਡਿਲੀਵਰੀ ਵਾਲੇ ਫ਼ੈਸਲੇ ਦਾ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ, ਪਰ ਹੁਣ ਪੰਜਾਬ ਸਰਕਾਰ ਦੇ ਆਵਦੇ ਨੁਮਾਇੰਦਿਆ ਨੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਫ਼ੈਸਲੇ ਤੇ ਮੁੜ ਵਿਚਾਰ ਕਰਨ ਲਈ ਆਖਿਆ ਹੈ।

ਸੀਐਮ ਦੇ ਮੀਡੀਆ ਸਲਾਹਕਾਰ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਟਵੀਟ ਕਰਕੇ ਕਿਹਾ-
ਮੇਰੀ ਨਿਮਰਤਾ ਨਾਲ ਬੇਨਤੀ ਹੈ ਕਿ ਪੰਜਾਬ ਵਿੱਚ ਸ਼ਰਾਬ ਦੀ ਹੋਮ ਡਿਲੀਵਰੀ ਸ਼ੁਰੂ ਕਰਨ ਦੇ ਤੁਹਾਡੇ ਫੈਸਲੇ ‘ਤੇ ਕਿਰਪਾ ਕਰਕੇ ਮੁੜ ਵਿਚਾਰ ਕਰੋ। ਇਸ ਨਾਲ ਘਰੇਲੂ ਹਿੰਸਾ ਵਿੱਚ ਵੀ ਵਾਧਾ ਹੋਵੇਗਾ।
ਪਿਛਲੇ @Akali_Dal_ਸਰਕਾਰ ਪਹਿਲਾਂ ਹੀ ਸ਼ਰਾਬ ਅਤੇ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਨਾਲ ਪਰਿਵਾਰਾਂ ਨੂੰ ਤਬਾਹ ਕਰ ਚੁੱਕੀ ਹੈ।

ਪੰਜਾਬ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਨੇ ਵੀ ਟਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਇਸ ਫ਼ੈਸਲੇ ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ-
ਆਦਰਯੋਗ @capt_amarinder
ਸਰ। ਅਸੀਂ ਜਾਣਦੇ ਹਾਂ ਕਿ ਨਸ਼ਿਆਂ ਦੇ ਵਿਰੁੱਧ ਲੜਾਈ ਸਾਡਾ ਚੋਣ ਵਾਅਦਾ ਸੀ, ਸਾਨੂੰ ਹੋਮ ਡਿਲੀਵਰੀ ਲਈ ਸ਼ਰਾਬ ਦੇ ਠੇਕੇ ਖੋਲ੍ਹਣ ਦੇ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਇਸ ਦਾ ਸਿੱਟਾ ਚੱਲ ਰਹੀ ਤਾਲਾਬੰਦੀ ਦੌਰਾਨ ਘਰੇਲੂ ਹਿੰਸਾ ਦੇ ਮਾਮਲਿਆਂ ਵਿੱਚ ਵਾਧਾ ਹੋ ਸਕਦਾ ਹੈ। ਇਥੋਂ ਤੱਕ ਕਿ ਠੇਕੇਦਾਰ ਵੀ ਉਹਨਾਂ ਨੂੰ ਖੋਲ੍ਹਣ ਲਈ ਤਿਆਰ ਨਹੀਂ ਹਨ।

‘ਆਪ’ ਵਿਧਾਇਕ ਅਮਨ ਅਰੋੜਾ ਨੇ ਅੰਮ੍ਰਿਤਾ ਵੜਿੰਗ ਅਤੇ ਮਮਤਾ ਆਸ਼ੂ ਦੇ ਟਵੀਟ ‘ਤੇ ਰੀਟਵੀਟ ਕਰਦਿਆਂ ਕੈਪਟਨ ਅਮਰਿੰਦਰ ਸਿੰਘ ‘ਤੇ ਤੰਜ ਕਸੇ। ਅਮਨ ਅਰੋੜਾ ਨੇ ਟਵੀਟ ਵਿੱਚ ਲਿਖਿਆ-
ਇਹ ਦੇਖ ਕੇ ਖੁਸ਼ ਹਾਂ ਅਤੇ ਇਸਦੀ ਸ਼ਲਾਘਾ ਕਰਦਾ ਹਾਂ ਕਿ
@AmritaWarring
g ਅਤੇ
@Mamtaashuldh
g, HV ਸਰਕਾਰ ਦੇ ਇਸ ਫੈਸਲੇ ਨਾਲ ਅਸਹਿਮਤ ਹਨ। ਉਨ੍ਹਾਂ ਦੀ ਇਹ ਸੋਚ ਉਹਨਾਂ ਦੇ ਜੀਵਨ ਸਾਥੀ, ਮੰਤਰੀ ਅਤੇ ਸਲਾਹਕਾਰ ਤੋਂ ਇੱਕ ਅਨਿੱਖੜਵਾਂ ਹਿੱਸਾ ਹੈ। ਉਮੀਦ ਹੈ
@capt_amarinder
ਔਰਤਾਂ ਦੀਆਂ ਭਾਵਨਾਵਾਂ ਦਾ ਆਦਰ ਕਰਨਗੇ।