Connect with us

India

ਖੋ-ਖੋ ਵਰਲਡ ਕੱਪ ‘ਚ ਭਾਰਤੀ ਪੁਰਸ਼ ਤੇ ਮਹਿਲਾ ਟੀਮ ਨੇ ਰਚਿਆ ਇਤਿਹਾਸ

Published

on

ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਖੋ-ਖੋ ਟੀਮਾਂ ਨੇ ਇਤਿਹਾਸ ਰਚ ਕੇ ਪ੍ਰਸ਼ੰਸਕਾਂ ਨੂੰ ਦੋਹਰੀ ਖੁਸ਼ੀ ਦਿੱਤੀ ਹੈ। ਦਰਅਸਲ, ਭਾਰਤ ਨੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿੱਚ ਆਪਣੇ-ਆਪਣੇ ਟਾਈਟਲ ਮੈਚਾਂ ਵਿੱਚ ਨੇਪਾਲ ਨੂੰ ਹਰਾ ਕੇ ਖੋ-ਖੋ ਵਿਸ਼ਵ ਕੱਪ 2025 ਦਾ ਖਿਤਾਬ ਜਿੱਤਿਆ।ਪੁਰਸ਼ ਤੇ ਮਹਿਲਾ ਦੋਹਾਂ ਟੀਮਾਂ ਨੇ ਵਰਲਡ ਕੱਪ ਜਿੱਤਿਆ ਹੈ ।

ਭਾਰਤੀ ਪੁਰਸ਼ ਖੋ-ਖੋ ਟੀਮ ਨੇ ਖਿਤਾਬੀ ਮੈਚ ਵਿੱਚ ਨੇਪਾਲ ਨੂੰ 54-36 ਨਾਲ ਹਰਾਇਆ। ਮਹਿਲਾ ਟੀਮ ਨੇਪਾਲ ਨੂੰ 78-40 ਦੇ ਫਰਕ ਨਾਲ ਹਰਾ ਕੇ ਚੈਂਪੀਅਨ ਬਣੀ। ਇਹ ਜਿੱਤ ਖਾਸ ਹੈ ਕਿਉਂਕਿ ਇਹ ਖੋ-ਖੋ ਵਿਸ਼ਵ ਕੱਪ ਦਾ ਪਹਿਲਾ ਸੀਜ਼ਨ ਸੀ। ਭਾਰਤੀ ਓਲੰਪਿਕ ਐਸੋਸੀਏਸ਼ਨ (IOA) ਦੇ ਸਮਰਥਨ ਨਾਲ ਕਰਵਾਏ ਗਏ ਇਸ ਟੂਰਨਾਮੈਂਟ ਵਿੱਚ 20 ਪੁਰਸ਼ ਅਤੇ 19 ਮਹਿਲਾ ਟੀਮਾਂ ਸ਼ਾਮਲ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿਲਾ ਟੀਮ ਨੂੰ ਉਨ੍ਹਾਂ ਦੀ ਜਿੱਤ ‘ਤੇ ਵਧਾਈ ਦਿੱਤੀ।