India
T20 MATCH : ਭਾਰਤ ਤੇ ਇੰਗਲੈਂਡ ਦਾ ਪੰਜਵਾਂ ਟੀ 20 ਮੈਚ
IND VS ENG : ਭਾਰਤ ਅਤੇ ਇੰਗਲੈਂਡ ਵਿਚਕਾਰ ਲੜੀ ਦਾ ਆਖਰੀ T20 ਮੈਚ ਯਾਨੀ ਪੰਜਵਾਂ T20 ਮੈਚ ਮੁੰਬਈ ਦੇ ਵਾਨਖੇੜੇ ਵਿਖੇ ਖੇਡਿਆਜਾਵੇਗਾ ਹੈ। ਭਾਰਤੀ ਟੀਮ ਲੜੀ ਵਿੱਚ 3-1 ਦੀ ਅਜੇਤੂ ਬੜ੍ਹਤ ਬਣਾਉਣ ਵਿੱਚ ਸਫਲ ਰਹੀ ਹੈ। ਹੁਣ ਪੰਜਵਾਂ ਟੀ-20 ਜਿੱਤ ਕੇ, ਟੀਮ ਇੰਡੀਆ ਇੰਗਲੈਂਡ ‘ਤੇ ਆਪਣੀ ਪਕੜ ਪੂਰੀ ਤਰ੍ਹਾਂ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗੀ। ਦੋਵਾਂ ਟੀਮਾਂ ਵਿਚਕਾਰ ਹੁਣ ਤੱਕ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਕੁੱਲ 28 ਮੈਚ ਖੇਡੇ ਗਏ ਹਨ । ਜਿਸ ਵਿੱਚ ਭਾਰਤ ਨੇ 16 ਅਤੇ ਇੰਗਲੈਂਡ ਨੇ 12 ਮੈਚ ਜਿੱਤੇ ਹਨ।
ਮੁੰਬਈ ਦਾ ਮੌਸਮ…
ਮੁੰਬਈ ਵਿੱਚ ਸ਼ਾਮ ਨੂੰ ਮੌਸਮ ਠੰਡਾ ਰਹਿਣ ਦੀ ਉਮੀਦ ਹੈ। ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਤਾਪਮਾਨ 25 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ। ਰਾਤ ਨੂੰ ਦੂਜੀ ਪਾਰੀ ਦੌਰਾਨ ਤ੍ਰੇਲ ਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਗੇਂਦਬਾਜ਼ਾਂ ਲਈ ਬਾਅਦ ਵਿੱਚ ਗੇਂਦਬਾਜ਼ੀ ਕਰਨਾ ਮੁਸ਼ਕਲ ਹੋ ਸਕਦਾ ਹੈ।