Connect with us

ENTERTAINMENT

Shilpa Shetty ਤੇ Raj Kundra ਨੇ POLLYWOOD DIRECTORY ਕੀਤੀ ਰਿਲੀਜ

Published

on

PUNJABI INDUSTRY : ਪੰਜਾਬੀ Entertainment Industry ਦੀ ਸਾਲ 2025-2026 ਦੀ ਡਾਟਾ-ਇਨਫਰਮੇਸ਼ਨ ਤੇ ਟੈਲੀਫ਼ੋਨ ਡਾਇਰੈਕਟਰੀ release ਹੋ ਗਈ ਹੈ,,, ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਇਸ ਡਾਇਰੈਕਟਰੀ ਨੂੰ ਰਿਲੀਜ ਕੀਤਾ ਹੈ,,, ਇਸ ਮੌਕੇ ਸ਼ਿਲਪਾ ਸ਼ੈੱਟੀ ਨੇ ਡਾਇਰੈਕਟਰੀ founder ਸਪਨ ਮਨਚੰਦਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੰਜਾਬੀ ਇੰਡਸਟਰੀ ਹੁਣ ਬਾਲੀਵੁੱਡ ਵਾਂਗ ਹੀ ਸਫਲਤਾ ਦੀਆਂ ਉਚਾਈਆਂ ‘ਤੇ ਹੈ।

ਉਹਨਾਂ ਕਿਹਾ ਕਿ ਹੁਣ ਪੰਜਾਬੀ ਫ਼ਿਲਮਾਂ ਅਤੇ ਪੰਜਾਬੀ ਮਿਊਜ਼ਿਕ ਸਿਰਫ ਪੰਜਾਬ ਜਾਂ ਪੰਜਾਬੀਆਂ ਤੱਕ ਹੀ ਸੀਮਿਤ ਨਹੀਂ ਹੈ, ਪੂਰੀ ਦੁਨੀਆਂ ਵਿੱਚ ਪੰਜਾਬੀ ਇੰਡਸਟਰੀ ਛਾਈ ਹੋਈ ਹੈ। ਇਸ ਮੌਕੇ ਸਪਨ ਮਨਚੰਦਾ ਨੇ ਦੱਸਿਆ ਕਿ ਇਸ ਡਾਇਰੈਕਟਰੀ ਵਿੱਚ ਪੰਜਾਬੀ ਸਿਨਮਾ ਦਾ ਸੁਮੱਚਾ ਇਤਿਹਾਸ ਸ਼ਾਮਲ ਹੈ। 400 ਪੰਨਿਆਂ ਦੀ ਇਹ ਡਾਟਾ-ਇਨਫਰਮੇਸ਼ਨ ਤੇ ਟੈਲੀਫ਼ੋਨ ਡਾਇਰੈਕਟਰੀ ਵਿੱਚ ਪੰਜਾਬੀ ਦੀ ਪਹਿਲੀ ਫ਼ਿਲਮ ਯਾਨੀ ਸਾਲ 1935 ਤੋਂ ਲੈ ਕੇ 2024 ਤੱਕ ਰਿਲੀਜ ਹੋਈਆਂ ਸਾਰੀਆਂ ਫ਼ਿਲਮਾਂ ਦੀ ਪੁਖ਼ਤਾ ਜਾਣਕਾਰੀ ਹੈ। ਇਸ ਤੋਂ ਇਲਾਵਾ ਫ਼ਿਲਮਾਂ ਕਿਵੇਂ ਬਣਦੀਆਂ ਹਨ, ਫਿਲਮਾਂ ਦਾ ਬਜਟ ਕਿਵੇਂ ਡਿਜ਼ਾਈਨ ਹੁੰਦਾ ਹੈ, ਉੱਤਰੀ ਭਾਰਤ ਵਿੱਚ ਪੰਜਾਬੀ ਫਿਲਮਾਂ ਕਿੱਥੇ ਕਿੱਥੇ ਪ੍ਰਦਸ਼ਿਤ ਹੁੰਦੀਆਂ ਹਨ। ਪੰਜਾਬ ਵਿੱਚ ਸ਼ੂਟਿੰਗ ਅਤੇ ਇਤਿਹਾਸਕ ਪੱਖ ਤੋਂ ਕਿਹੜੇ ਕਿਹੜੇ ਮਹੱਤਵਪੂਰਨ ਸਥਾਨ ਹਨ। ਇਸ ਖੇਤਰ ਵਿੱਚ ਨੌਕਰੀ ਦੇ ਕਿਹੜੇ ਕਿਹੜੇ ਮੌਕੇ ਉਪਲਬਧ ਹਨ, ਸਮੇਤ ਬਹੁਤ ਸਾਰੀ ਅਜਿਹੀ ਮੱਹਵਪੂਰਨ ਜਾਣਕਾਰੀ ਹੈ ਜੋ ਇਸ ਡਾਇਰੈਕਟਰੀ ਨੂੰ ਪੰਜਾਬੀ ਇੰਡਸਟਰੀ ਦਾ ਇਨਸਾਈਕਲੋਪੀਡੀਆ ਵੀ ਸਾਬਤ ਕਰਦੀ ਹੈ। ਪੰਜਾਬ ਫਿਲਮ ਸਿਟੀ ਦੇ ਮੁਖੀ ਅਤੇ ਡਾਇਰੈਕਟਰੀ ਦੇ ਵਿਸ਼ੇਸ਼ ਸਹਿਯੋਗੀ ਇਕਬਾਲ ਸਿੰਘ ਚੀਮਾ ਨੇ ਦੱਸਿਆ ਕਿ ਇਹ ਡਾਇਰੈਕਟਰੀ ਪੰਜਾਬ ਦੇ ਨਾਲ ਨਾਲ Bollywood industry da ਵੀ ਕੰਮ ਆਸਾਨ ਕਰੇਗੀ।