Connect with us

National

IPL‘ਚ 14 ਸਾਲਾਂ ਵੈਭਵ ਸੂਰਿਆਵੰਸ਼ੀ ਨੇ 100 ਦੌੜਾਂ ਬਣਾ ਕੇ ਰਚਿਆ ਇਤਿਹਾਸ

Published

on

IPL 2025  : IPL‘ਚ 14 ਸਾਲਾਂ ਵੈਭਵ ਸੂਰਿਆਵੰਸ਼ੀ ਨੇ ਦੌੜਾਂ ਬਣਾ ਕੇ ਇਤਿਹਾਸ ਰਚ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਵੈਭਵ ਨੇ 35 ਗੈਂਦਾਂ ‘ਚ 100 ਦੌੜਾਂ ਬਣਾਈਆਂ ਹਨ। ਜਿਸ ਕਰਕੇ ਆਈਪੀਐਲ ’ਚ ਸਭ ਤੋਂ ਤੇਜ਼ ਸੈਂਕੜਾ ਬਣਾਉਣ ਵਾਲਾ ਭਾਰਤੀ ਖਿਡਾਰੀ ਵੀ ਬਣਿਆ ਹੈ।

14 ਸਾਲਾ ਵੈਭਵ ਸੂਰਿਆਵੰਸ਼ੀ ਨੇ ਆਈਪੀਐਲ ਵਿੱਚ ਇੱਕ ਇਤਿਹਾਸਕ ਪਾਰੀ ਖੇਡੀ ਹੈ। ਉਨ੍ਹਾਂ ਨੇ ਗੁਜਰਾਤ ਟਾਈਟਨਸ ਦੇ ਖਿਲਾਫ ਸੈਂਕੜਾ ਲਗਾ ਕੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਦੇ ਨਾਲ, ਉਹ ਟੀ-20 ਕ੍ਰਿਕਟ ਦੇ ਇਤਿਹਾਸ ਵਿੱਚ ਸੈਂਕੜਾ ਲਗਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਬੱਲੇਬਾਜ਼ ਵੀ ਬਣ ਗਏ ਹਨ। ਇੰਨਾ ਹੀ ਨਹੀਂ, ਉਹ ਕ੍ਰਿਕਟ ਦੇ ਇਤਿਹਾਸ ਵਿੱਚ ਕਿਸੇ ਵੀ ਫਾਰਮੈਟ ਵਿੱਚ ਸੈਂਕੜਾ ਲਗਾਉਣ ਵਾਲਾ ਸਭ ਤੋਂ ਘੱਟ ਉਮਰ ਦੇ ਖਿਡਾਰੀ ਵੀ ਬਣ ਗਏ ਹਨ। ਉਨ੍ਹਾਂ ਨੇ ਇਹ ਇਤਿਹਾਸਕ ਪਾਰੀ 14 ਸਾਲ 32 ਦਿਨ ਦੀ ਉਮਰ ਵਿੱਚ ਖੇਡੀ ਹੈ।

ਵੈਭਵ ਨੇ ਗੁਜਰਾਤ ਟਾਈਟਨਜ਼ ਵਿਰੁੱਧ 38 ਗੇਂਦਾਂ ਵਿੱਚ 101 ਦੌੜਾਂ ਦੀ ਪਾਰੀ ਖੇਡੀ। ਵੈਭਵ ਸੂਰਿਆਵੰਸ਼ੀ ਨੇ ਇਹ ਦੌੜਾਂ 265.78 ਦੇ ਸਟ੍ਰਾਈਕ ਰੇਟ ਨਾਲ ਬਣਾਈਆਂ, ਜਿਸ ਵਿੱਚ 7 ​​ਚੌਕੇ ਤੇ 11 ਛੱਕੇ ਸ਼ਾਮਲ ਸਨ। ਇਸ ਦੌਰਾਨ, ਉਨ੍ਹਾਂ ਨੇ ਸੈਂਕੜੇ ਤੱਕ ਪਹੁੰਚਣ ਲਈ ਸਿਰਫ਼ 35 ਗੇਂਦਾਂ ਲਈਆਂ ਹਨ। ਇਸ ਦੇ ਨਾਲ, ਉਹ ਆਈਪੀਐਲ ਵਿੱਚ ਸਭ ਤੋਂ ਤੇਜ਼ ਸੈਂਕੜਾ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਵੀ ਬਣ ਗਏ ਹਨ।