Punjab
ਪੰਜਾਬ ਨੂੰ ਨਸ਼ਾ ਮੁਕਤ ਬਨਾਉਣ ਦੀ ਮੁਹਿੰਮ ਜਾਰੀ, ਪੰਜਾਬ ਦੇ ਮੰਤਰੀ, ਵਿਧਾਇਕ ਤੇ ਹਲਕਾ ਇੰਚਾਰਜ ਰੈਲੀ ਕੱਢਣਗੇ

ਪੰਜਾਬ ਨੂੰ ਨਸ਼ਾ ਮੁਕਤ ਬਨਾਉਣ ਦੀ ਮੁਹਿੰਮ ਜਾਰੀ ਹੈ। ਅੱਜ ਪੰਜਾਬ ਦੇ ਮੰਤਰੀ, ਵਿਧਾਇਕ ਤੇ ਹਲਕਾ ਇੰਚਾਰਜ ਰੈਲੀ ਕੱਢਣਗੇ। ਕੁਲਦੀਪ ਸਿੰਘ ਧਾਲੀਵਾਲ ਅਜਨਾਲਾ ਹਲਕੇ ‘ਚ ਰੈਲੀ ਕਰਨਗੇ। ਸਪੀਕਰ ਕੁਲਤਾਰ ਸੰਧਵਾਂ ਕੋਟਕਪੂਰਾ ‘ਚ ਸਹੁੰ ਚਕਾਉਣਗੇ
- ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਜਾਰੀ ਹੈ।
- ਅੱਜ, ਮੰਤਰੀ, ਵਿਧਾਇਕ, ਇਲਾਕਾ ਇੰਚਾਰਜ ਪੰਜਾਬ ਵਿੱਚ ਨਸ਼ਾ ਛੁਡਾਊ ਦੌਰਾ ਕੱਢ ਰਹੇ ਹਨ।
- ਹਰੇਕ ਵਿਧਾਨ ਸਭਾ ਹਲਕੇ ਦੀਆਂ ਤਿੰਨ ਗ੍ਰਾਮ ਪੰਚਾਇਤਾਂ/ਵਾਰਡਾਂ ਵਿੱਚ ਨਸ਼ਾ ਛੁਡਾਊ ਮਾਰਚ ਕੱਢਿਆ ਜਾਵੇਗਾ।
- ਕੁਲਦੀਪ ਸਿੰਘ ਧਾਲੀਵਾਲ ਅਜਨਾਲਾ ਹਲਕੇ ਦੇ ਚਾਹਰਪੁਰ, ਅੰਬ ਨੰਗਲ ਅਤੇ ਬੇਦੀ ਛੰਨਾ ਵਿਖੇ ਪ੍ਰੋਗਰਾਮ ਕਰਨਗੇ |
- ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਜੰਡਿਆਲਾ ਦੇ ਤਰਸਿੱਕਾ, ਖਜਲਾ ਅਤੇ ਭਾਟੀਕੇ ਵਿੱਚ ਪ੍ਰਚਾਰ ਕਰਨਗੇ।
- ਸਪੀਕਰ ਕੁਲਤਾਰ ਸਿੰਘ ਸੰਧਵਾ ਕੋਟਕਪੂਰਾ ਦੇ ਬੀੜ ਸਿੱਖਾਂਵਾਲਾ, ਬੀੜ ਚੈਲ ਅਤੇ ਕੋਠੇ ਚੈਲ ਵਿੱਚ ਕੱਢਣਗੇ ਨਸ਼ਾ ਛੁਡਾਊ ਰੈਲੀ
- ਮੰਤਰੀ ਮਹਿੰਦਰ ਭਗਤ ਜਲੰਧਰ ਪੱਛਮੀ ਦੇ ਵਾਰਡ ਨੰਬਰ 54, 55 ਅਤੇ 56 ਵਿੱਚ ਨਸ਼ਾ ਛੁਡਾਊ ਮੁਹਿੰਮ ਚਲਾਉਣਗੇ
- ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਗੜ੍ਹਸ਼ੰਕਰ ਦੇ ਪੁਖੋਵਾਲ, ਭੱਜਲ ਅਤੇ ਪਾਰੋਵਾਲ ਵਿੱਚ ਨਸ਼ਾ ਛੁਡਾਊ ਪ੍ਰੋਗਰਾਮ ਦਾ ਆਯੋਜਨ ਕਰਨਗੇ
- ਮੰਤਰੀ ਡਾ. ਰਵਜੋਤ ਸਿੰਘ ਸ਼ਾਮ ਚੌਰਾਸੀ ਦੇ ਬੱਸੀ 9, ਕੱਕੋਂ ਅਤੇ ਮੁਗਲਪੁਰਾ ਵਿੱਚ ਪ੍ਰੋਗਰਾਮ ਆਯੋਜਿਤ ਕਰਨਗੇ
- ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਖੰਨਾ ਹਲਕੇ ਦੇ ਰਾਏਪੁਰ, ਗਾਜ਼ੀਪੁਰ ਅਤੇ ਇਕੋਲਾਹੀ ਵਿਖੇ ਕਰਨਗੇ ਨਸ਼ਾ ਛੁਡਾਊ ਪ੍ਰੋਗਰਾਮ
- ਮੰਤਰੀ ਹਰਦੀਪ ਸਿੰਘ ਮੁੰਡੀਆ ਸਾਹਨੇਵਾਲ ਦੇ ਤਾਜਪੁਰ ਬੇਟ, ਖਾਸੀ ਕਲਾਂ ਅਤੇ ਖਾਸੀ ਖੁਰਦ ‘ਚ ਕੱਢਣਗੇ ਨਸ਼ਾ ਛੁਡਾਊ ਯਾਤਰਾ
- ਮੰਤਰੀ ਲਾਲਚੰਦ ਕਟਾਰੂਚੱਕ ਭੋਆ ਦੇ ਬੱਸੀ, ਕੁੰਡੇ ਅਤੇ ਫਿਰੋਜ਼ਪੁਰ ਵਿੱਚ ਨਸ਼ਾ ਛੁਡਾਊ ਪ੍ਰੋਗਰਾਮ ਕਰਨਗੇ।
- ਮੰਤਰੀ ਡਾ. ਬਲਬੀਰ ਸਿੰਘ ਪੇਂਡੂ ਪਟਿਆਲਾ ਦੇ ਕਲਵਾ, ਹਰਦਾਸਪੁਰ ਅਤੇ ਬਾਰਨ ਵਿੱਚ ਨਸ਼ਾ ਛੁਡਾਊ ਯਾਤਰਾ ਕੱਢਣਗੇ
ਮੰਤਰੀ ਹਰਜੋਤ ਬੈਂਸ ਆਨੰਦਪੁਰ ਸਾਹਿਬ ਦੇ ਬਾਸੋਵਾਲ ‘ਚ ਕੱਢਣਗੇ ਨਸ਼ਾ ਛੁਡਾਊ ਯਾਤਰਾ - ਮੰਤਰੀ ਹਰਪਾਲ ਚੀਮਾ ਤੁੜਬੰਜਾਰਾ, ਢੰਡੋਲੀ ਕਲਾਂ ਅਤੇ ਦਿੜਬਾ ਦੇ ਸੂਲਰ ਘਰਾਟ ਵਿੱਚ ਕਰਨਗੇ ਨਸ਼ਾ ਛੁਡਾਊ ਪ੍ਰੋਗਰਾਮ
ਮੰਤਰੀ ਬਰਿੰਦਰ ਕੁਮਾਰ ਗੋਇਲ ਲਹਿਰਾ ਦੇ ਗੁਰਨੇ ਕਲਾਂ, ਗੁਰਨੇ ਖੁਰਦ, ਬਖੋਰਾ ਕਲਾਂ ਅਤੇ ਬਖੋਰਾ ਖੁਰਦ ਵਿੱਚ ਨਸ਼ਾ ਛੁਡਾਊ ਯਾਤਰਾ ਕੱਢਣਗੇ। - ਮੰਤਰੀ ਅਮਨ ਅਰੋੜਾ ਸੁਨਾਮ ਦੇ ਲੋਹਾ ਖੇੜਾ, ਰੱਤੋਕੇ ਅਤੇ ਟਾਕੀਪੁਰ ‘ਚ ਪ੍ਰੋਗਰਾਮ ਕਰਨਗੇ |
- ਮੰਤਰੀ ਗੁਰਮੀਤ ਸਿੰਘ ਖੁੰਦੀਆਂ ਲੰਬੀ ਦੇ ਛੰਨੂ, ਲਾਲਬਾਈ ਅਤੇ ਢੋਲਾ ਵਿੱਚ ਕਰਨਗੇ ਨਸ਼ਾ ਛੁਡਾਊ ਪ੍ਰੋਗਰਾਮ
- ਮੰਤਰੀ ਬਲਜੀਤ ਕੌਰ ਮਲੋਟ ਦੇ ਉਡੰਗ, ਬਾਮ ਅਤੇ ਚੱਕ ਛਿਬਰਾਂਵਾਲੀ ਵਿੱਚ ਨਸ਼ਾ ਛੁਡਾਊ ਯਾਤਰਾ ਕੱਢਣਗੇ
- ਮੰਤਰੀ ਲਾਲਜੀਤ ਸਿੰਘ ਭੁੱਲਰ ਪੱਟੀ ਹਲਕੇ ਦੇ ਨਬੀਪੁਰ, ਹਵੇਲੀਆਂ ਅਤੇ ਕਿਰਤੋਵਾਲ ਖੁਰਦ ਵਿੱਚ ਕਰਨਗੇ ਨਸ਼ਾ ਛੁਡਾਊ ਪ੍ਰੋਗਰਾਮ
- ਨਸ਼ਿਆਂ ਦੇ ਖਾਤਮੇ ਲਈ ‘ਆਪ’ ਸਰਕਾਰ ਦਾ ‘ਮਹਾਂ ਜਨ ਸੰਪਰਕ ਅਭਿਆਨ’
Continue Reading