Corona Virus
ਗੁਰਦਾਸਪੁਰ ਜ਼ਿਲ੍ਹੇ ਦੇ 122 ਕੋਰੋਨਾ ਪੀੜਤਾਂ ਵਿੱਚੋਂ 9 ਦੀ ਹੋਈ ਘਰ ਵਾਪਸੀ
ਗੁਰਦਾਸਪੁਰ, 14 ਮਈ( ਗੁਰਪ੍ਰੀਤ ਸਿੰਘ): ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆਂ ਵਿੱਚ ਫੈਲਿਆ ਹੋਇਆ ਹੈ। ਗੁਰਦਾਸਪੁਰ ਜ਼ਿਲ੍ਹੇ ਵਿੱਚ 122 ਮਰੀਜ਼ ਕੋਰੋਨਾ ਮਹਾਂਮਾਰੀ ਨਾਲ ਜੰਗ ਲੜ ਰਹੇ ਸੀ,ਜਿਨ੍ਹਾਂ ਵਿੱਚੋਂ ਅੱਜ 9 ਲੋਕਾਂ ਨੇ ਇਸ ਮਹਾਂਮਾਰੀ ਉੱਤੇ ਜਿੱਤ ਹਾਸਿਲ ਕੀਤੀ ਹੈ।
ਦਸ ਦੇਈਏ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ 122 ਮਰੀਜਾਂ ਵਿੱਚੋ 9 ਲੋਕਾਂ ਦੀ ਦੂਜੀ ਰਿਪੋਰਟ ਵੀ ਨੇਗੀਟਿਵ ਪਾਈ। ਇਨ੍ਹਾਂ ਵਿੱਚੋਂ 8 ਲੋਕ ਸ਼੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਸੀ ਅਤੇ ਇਕ ਗੁਰਦਸਪੁਰ ਦਾ ਸਮਾਜ ਸੇਵੀ ਨੌਜਵਾਨ ਸੀ। ਇਨ੍ਹਾਂ ਨੂੰ ਅੱਜ ਹਸਪਤਾਲ ਤੋਂ ਘਰ ਵਾਪਿਸ ਭੇਜਿਆ ਗਿਆ ਹੈ।